ਚੰਡੀਗੜ੍ਹ : ਏਬੀਪੀ ਸਾਂਝਾ ਵੱਲੋਂ ਬੀਤੇ ਦਿਨ ਆਪਣੇ ਪਾਠਕਾਂ ਨੂੰ ਖ਼ਬਰ ਦਿਖਾਈ ਗਈ ਸੀ ਕਿ ਵਿਜੀਲੈਂਸ ਬਿਊਰੋ ਪੰਜਾਬ ਪੁਲਿਸ ਦੇ DIG ਪੱਧਰ ਦੇ ਇੱਕ ਅਫ਼ਸਰ ਖਿਲਾਫ਼ ਕਾਰਵਾਈ ਕਰਨ ਜਾ ਰਹੀ ਹੈ। ਤਾਂ ਹੁਣ ਵਿਜੀਲੈਂਸ ਵੱਲੋਂ ਇਹ ਕਾਰਵਾਈ ਕਰ ਦਿੱਤੀ ਗਈ ਹੈ। ਪੰਜਾਬ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ (DIG) ਇੰਦਰਬੀਰ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ 2 ਮਾਮਲਿਆਂ ਵਿੱਚ ਨਾਮਜ਼ਦ ਕੀਤਾ ਹੈ। ਇੰਦਰਬੀਰ ਸਿੰਘ ਇਸ ਸਮੇਂ ਪੰਜਾਬ ਆਰਮਡ ਪੁਲਿਸ (PAP) ਜਲੰਧਰ ਵਿੱਚ ਤਾਇਨਾਤ ਹਨ। 


ਜਦੋਂ ਇੰਦਰਬੀਰ ਸਿੰਘ ਫਿਰੋਜ਼ਪੁਰ ਦੇ DIG ਸਨ ਤਾਂ ਉਨ੍ਹਾਂ 'ਤੇ ਇਕ ਨਸ਼ਾ ਤਸਕਰ ਨੂੰ ਛੁਡਾਉਣ ਲਈ 10 ਲੱਖ ਰੁਪਏ ਅਤੇ ਇਕ ਸਬ-ਇੰਸਪੈਕਟਰ ਤੋਂ 23 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਸਨ। ਹੁਣ ਉਸ ਨੂੰ ਦੋਵਾਂ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ।


ਵਿਜੀਲੈਂਸ ਨੇ ਪਿਛਲੇ ਸਾਲ ਜੁਲਾਈ ਵਿੱਚ ਫਰੀਦਕੋਟ ਦੇ DSP ਲਖਬੀਰ ਸਿੰਘ ਸੰਧੂ ਨੂੰ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬੋਪਾਰਾਏ ਦੇ ਵਸਨੀਕ ਪਿਸ਼ੌਰਾ ਸਿੰਘ ਨਾਮਕ ਨਸ਼ਾ ਤਸਕਰ ਦੇ ਕੇਸ ਨੂੰ ਸੁਲਝਾਉਣ ਲਈ 10 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।


 ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ DIG ਰਾਹੁਲ ਕੁਮਾਰ, ਅੰਮ੍ਰਿਤਸਰ ਦੇ SSP ਵਰਿੰਦਰ ਸਿੰਘ ਸੰਧੂ ਅਤੇ ਫਿਰੋਜ਼ਪੁਰ ਦੇ SSP ਗੁਰਮੀਤ ਸਿੰਘ ਦੀ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਸੀ। ਜਦੋਂ ਵਿਜੀਲੈਂਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਗੋਇੰਦਵਾਲ ਸਾਹਿਬ ਜੇਲ੍ਹ ਤੋਂ DSP ਲਖਬੀਰ ਸੰਧੂ ਤੋਂ ਪੁੱਛਗਿੱਛ ਕੀਤੀ ਤਾਂ ਜਾਂਚ ਟੀਮ ਨੂੰ ਕੁਝ ਮੋਬਾਈਲ ਰਿਕਾਰਡਿੰਗ ਮਿਲੇ।



DIG ਇੰਦਰਬੀਰ ਸਿੰਘ ਦੀ ਸਫਾਈ 


ਡੀਆਈਜੀ ਇੰਦਰਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਉਨ੍ਹਾਂ ਦਾ ਨਾਂ ਆਇਆ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ ਮਾਮਲਾ ਅਦਾਲਤ ਵਿੱਚ ਵੀ ਹੈ।


 


ਕੀ ਹੈ ਪੂਰਾ ਮਾਮਲਾ ?


ਵਿਜੀਲੈਂਸ ਨੇ ਇਹ ਕਾਰਵਾਈ ਥਾਣਾ ਭਿੱਖੀਵਿੰਡ ਵਿੱਚ ਦਰਜ ਐਫ ਆਈ ਆਰ ਨੰਬਰ 62 ਮਿਤੀ 30-6-22 ਅਤੇ ਥਾਣਾ ਪੱਟੀ 'ਚ ਐਫ ਆਈ ਆਰ ਨੰਬਰ 115 ਮਿਤੀ 15 -7-22 ਮਾਮਲੇ 'ਚ ਕੀਤੀ ਹੈ।  ਇਹਨਾਂ ਦਰਜ ਮਾਮਲਿਆਂ ਵਿਚ ਡੀਆਈਜੀ ਇੰਦਰਬੀਰ ਸਿੰਘ ਨੂੰ ਤਰਨਤਾਰਨ ਪੁਲੀਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ।


ਪੱਟੀ ਦੇ ਇੱਕ ਪੈਟਰੋਲ ਪੰਪ ਨੇੜਿਓਂ ਕਾਬੂ ਕੀਤੇ ਸਮਗਲਰ ਪਿਸ਼ੌਰਾ ਸਿੰਘ ਨੂੰ ਪੁਲੀਸ ਵੱਲੋਂ 30-6-22 ਨੂੰ ਅੱਧਾ ਕਿਲੋ ਅਫੀਮ ਤੇ ਇਕ ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਨਸ਼ਾ ਤਸਕਰ ਨਾਲ ਡੀਐਸਪੀ ਲਖਬੀਰ ਸਿੰਘ ਦੇ ਸੰਬੰਧਾਂ ਦਾ ਪਰਦਾਫਾਸ਼ ਹੋਇਆ ਸੀ ਤੇ ਲਖਵੀਰ ਸਿੰਘ ਦਾ ਸਿੱਧਾ ਕੁਨੈਕਸ਼ਨ ਡੀਆਈਜੀ ਇੰਦਰਬੀਰ ਸਿੰਘ ਨਾਲ ਜੁੜ ਗਿਆ ਸੀ, ਸਿੱਟ ਵੱਲੋਂ ਕੀਤੀ ਗਈ ਜਾਂਚ ਵਿੱਚ ਵੀ ਆਹ ਕੁੱਝ ਪਾਇਆ ਗਿਆ ਜਿਸ ਤੋਂ ਬਾਅਦ ਿਿਵਜੀਲੈਂਸ ਨੇ ਸਿੱਟ ਦੀ ਜਾਂਚ ਨੁੰ ਦੁਰਸਤ ਪਇਆ ਹੈ।



ਏਬੀਪੀ ਸਾਂਝਾ ਵੱਲੋਂ ਬੀਤੇ ਦਿਨ ਦਿਖਾਈ ਹੋਈ ਖ਼ਬਰ ਨੂੰ ਪੜ੍ਹੋ  - ਪੁਲਿਸ ਦੇ ਵੱਡੇ ਅਫ਼ਸਰ ਮਗਰ ਪਈ ਵਿਜੀਲੈਂਸ, ਸਿੱਧੇ ਭਰਤੀ ਹੋਏ ਅਫ਼ਸਰ ਵੀ ਜਾਂਚ ਦੇ ਘੇਰੇ 'ਚ, ਸਰਕਾਰ ਵੱਲੋਂ ਮਿਲ ਚੁੱਕੀ ਹਰੀ ਝੰਡੀ


ਹੋਰ ਖ਼ਬਰਾਂ  - Punjab News: ਗੋਆ ਦੇ ਸਮੁੰਦਰ ਕਿਨਾਰੇ ਪੰਜਾਬ ਦੀ ਜ਼ਮੀਨ 'ਤੇ ਮਾਨ ਸਰਕਾਰ ਨੇ ਲਿਆ ਵੱਡਾ ਐਕਸ਼ਨ, ਚੰਨੀ ਨੂੰ ਵੀ ਕੀਤਾ ਜਾ ਸਕਦਾ ਤਲਬ


               - Scam : ਅਕਾਲੀ ਦਲ ਦੇ 6 ਵੱਡੇ ਲੀਡਰ ਵਿਜੀਲੈਂਸ ਦੀ ਰਡਾਰ 'ਤੇ, ਅਫ਼ਸਰਾਂ ਨੇ ਕੱਚਾ ਚਿੱਠਾ ਕੀਤਾ ਤਿਆਰ, ਹੁਣ ਤਲਬ ਕਰਨ ਦੀ ਵਾਰੀ !