ਚੰਡੀਗੜ੍ਹ: ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਰਿਮਾਂਡ ਖ਼ਤਮ ਹੋਣ 'ਤੇ ਸਰਪੰਚ ਕਤਲ ਮਾਮਲੇ ਵਿੱਚ ਚੰਡੀਗੜ੍ਹ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦਿਲਪ੍ਰੀਤ ਦੀ ਹਾਲਤ ਠੀਕ ਨਾ ਹੋਣ 'ਤੇ ਉਸ ਨੂੰ ਐਂਬੂਲੈਂਸ ਰਾਹੀਂ ਅਦਾਲਤ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਗੋਲੀ ਲੱਗਣ ਤੋਂ ਬਾਅਦ ਦਿਲਪ੍ਰੀਤ ਬਾਬਾ ਜ਼ੇਰੇ ਇਲਾਜ ਹੈ।
ਮੋਹਾਲੀ ਵਿੱਚ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਮੋਹਾਲੀ ਪੁਲਿਸ ਦਿਲਪ੍ਰੀਤ ਨੂੰ ਟ੍ਰਾਂਜ਼ਿਟ ਰਿਮਾਂਡ ਉੱਤੇ ਲੈ ਕੇ ਜਾਣ ਲਈ 43 ਕੋਰਟ ਅਰਜ਼ੀ ਲੈ ਕੇ ਪਹੁੰਚੀ।
ਚੰਡੀਗੜ੍ਹ ਵਿਚ ਹੋਏ ਸਰਪੰਚ ਦੇ ਕਤਲ ਕਾਂਡ ਵਿੱਚ ਦਿਲਪ੍ਰੀਤ ਤੋਂ ਪੁੱਛ-ਪੜਤਾਲ 32 ਸੈਕਟਰ ਦੇ ਹਸਪਤਾਲ ਵਿਚ ਹੀ ਕੀਤੀ ਗਈ ਸੀ। ਗੋਲੀ ਲੱਗਣ ਕਾਰਨ ਦਿਲਪ੍ਰੀਤ ਦੀ ਲੱਤ ਵਿੱਚ ਰਾਡ ਪਾਈ ਗਈ ਹੈ ਜਿਸ ਕਾਰਨ ਉਸਦਾ ਚਲ ਫਿਰ ਸਕਣਾ ਫਿਲਹਾਲ ਮੁਮਕਿਨ ਨਹੀਂ ਹੈ।