ਸਿਰਫ ਡੇਢ ਘੰਟੇ 'ਚ ਪਹੁੰਚੋ ਸ੍ਰੀ ਪਟਨਾ ਸਾਹਿਬ
ਏਬੀਪੀ ਸਾਂਝਾ | 05 Mar 2020 03:35 PM (IST)
-ਹੁਣ ਸ਼ਰਧਾਲੂਆਂ ਨੂੰ ਸ੍ਰੀ ਪਟਨਾ ਸਾਹਿਬ ਜਾਣ ਲਈ ਰੇਲ ਦੇ ਲੰਮੇ ਸਫ਼ਰ ਤੋਂ ਰਾਹਤ ਮਿਲੇਗੀ।
- ਇਸ ਦੇ ਨਾਲ ਹੁਣ ਸ੍ਰੀ ਪਟਨਾ ਸਾਹਿਬ ਜਾਣ ਲਈ ਸਿਰਫ ਡੇਢ ਘੰਟੇ ਦਾ ਸਮਾਂ ਲੱਗੇਗਾ।
ਮੁਹਾਲੀ: ਹੁਣ ਸ਼ਰਧਾਲੂਆਂ ਨੂੰ ਸ੍ਰੀ ਪਟਨਾ ਸਾਹਿਬ ਜਾਣ ਲਈ ਰੇਲ ਦੇ ਲੰਮੇ ਸਫ਼ਰ ਤੋਂ ਰਾਹਤ ਮਿਲੇਗੀ। ਪੰਜਾਬ ਦੇ ਮੁਹਾਲੀ 'ਚ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਲਈ ਹਵਾਈ ਸੇਵਾ ਸ਼ੁਰੂ ਕੀਤੀ ਗਈ ਹੈ। ਮੁਹਾਲੀ ਤੋਂ ਹੁਣ ਸਿੱਧੀਆਂ ਉਡਾਣਾਂ ਤਖ਼ਤ ਸ੍ਰੀ ਪਟਨਾ ਸਾਹਿਬ ਨੂੰ ਜਾਣਗੀਆਂ। ਇਸ ਨਾਲ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੀ ਸੰਗਤ ਨੂੰ ਵੀ ਸਹੂਲਤ ਮਿਲੇਗੀ। ਇਸ ਦੇ ਨਾਲ ਹੁਣ ਸ੍ਰੀ ਪਟਨਾ ਸਾਹਿਬ ਜਾਣ ਲਈ ਸਿਰਫ ਡੇਢ ਘੰਟੇ ਦਾ ਸਮਾਂ ਲੱਗੇਗਾ।