ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਦੇ ਲੌਂਰੈਸ ਰੋਡ ਤੇ ਸਥਿਤ ਡੀ-ਮਾਰਟ ਸਾਪਿੰਗ ਮਾਲ ਨੂੰ ਸੀਲ ਕਰ ਦਿੱਤਾ ਗਿਆ ਹੈ।ਸਿਹਤ ਵਿਭਾਗ ਵਲੋਂ ਮਾਲ ਦੇ ਸਟਾਫ ਮੈਂਬਰਸ ਦੇ ਕੋਰੋਨਾ ਟੈਸਟ ਕੀਤੇ ਗਏ ਸੀ।

ਜਿਸ 'ਚ 10 ਸਟਾਫ ਮੈਂਬਰ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।ਹੁਣ ਪੁਲਿਸ ਡੀ ਮਾਰਟ 'ਚ ਰਾਸ਼ਨ ਦੀ ਖਰੀਦ ਕਰਨ ਆ ਰਹੇ ਲੋਕਾਂ ਨੂੰ ਵਾਪਿਸ ਭੇਜ ਰਹੀ ਹੈ।ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਿਕ ਅਗਲੇ ਆਦੇਸ਼ਾਂ ਤੱਕ ਡੀ ਮਾਰਟ ਬੰਦ ਰਹੇਗਾ।