ਅੰਮ੍ਰਿਤਸਰ: ਕੋਰੋਨਾਵਾਇਰਸ ਦਾ ਚਾਹੇ ਅਜੇ ਵੀ ਕਹਿਰ ਜਾਰੀ ਹੈ ਪਰ ਸਰਕਾਰ ਵੱਲੋਂ ਮਿਲੀਆਂ ਕੁਝ ਰਿਆਇਤਾਂ ਤੋਂ ਬਾਅਦ ਲੋਕਾਂ ਦਾ ਆਮ ਜਨ-ਜੀਵਨ ਕੁਝ ਸੁਖਾਲਾ ਹੋਇਆ ਹੈ। ਅਜਿਹੇ 'ਚ ਹੀ ਹੁਣ ਭਾਰਤ ਵਿੱਚ ਲੱਗੇ ਲੌਕਡਾਊਨ ਦੌਰਾਨ ਇੱਥੇ ਫਸੇ ਪਾਕਿਸਤਾਨੀ ਪਰਿਵਾਰ ਮੁੜ ਆਪਣੇ ਵਤਨ ਜਾ ਰਹੇ ਹਨ। ਦੱਸ ਦਈਏ ਕਿ 80 ਪਾਕਿਸਤਾਨੀ ਨਾਗਰਿਕ ਅੱਜ ਵਾਪਸ ਆਪਣੇ ਵਤਨ ਪਾਕਿਸਤਾਨ ਜਾ ਰਹੇ ਹਨ।
ਸਿਰਫ ਇਹ ਪਰਿਵਾਰ ਹੀ ਨਹੀਂ ਸਗੋਂ ਅੱਜ 354 ਭਾਰਤੀ ਸਟੂਡੈਂਟ ਜੋ ਪਾਕਿਸਤਾਨ ਵਿੱਚ ਪੜ੍ਹਾਈ ਕਰ ਰਹੇ ਹਨ, ਉਹ ਵੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਪਾਕਿਸਤਾਨ ਜਾ ਰਹੇ ਹਨ। ਇਸ ਦੌਰਾਨ ਪਾਕਿਸਤਾਨੀ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਮਾਰਚ ਮਹੀਨੇ ਭਾਰਤ ਆਏ ਸੀ, ਪਰ ਉਸ ਤੋਂ ਬਾਅਦ ਉਹ ਲੌਕਡਾਊਨ ਲੱਗਣ ਕਾਰਨ ਭਾਰਤ ਵਿੱਚ ਫਸ ਗਏ। ਅੱਜ ਉਨ੍ਹਾਂ ਦਾ ਆਪਣੇ ਵਤਨ ਵਾਪਸ ਪਰਿਵਾਰ ਕੋਲ ਜਾਣ ਦਾ ਨੰਬਰ ਆਇਆ ਹੈ।
ਇਨ੍ਹਾਂ ਪਰਿਵਾਰਾਂ ਨੇ ਭਾਰਤ ਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਹ ਖੁਸ਼ ਹਨ ਕਿ ਉਹ ਆਪਣੇ ਪਰਿਵਾਰ ਨੂੰ ਮਿਲਣਗੇ ਤੇ ਨਾਲ ਹੀ ਕਿਹਾ ਕਿ ਦੋਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਸ ਤਰ੍ਹਾਂ ਇੱਕ-ਦੂਸਰੇ ਦੇ ਦੇਸ਼ ਆਉਣ ਜਾਣ ਦਾ ਸਿਲਸਿਲਾ ਜਾਰੀ ਰੱਖਣਾ ਚਾਹੀਦਾ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਦੇ ਰਿਸ਼ਤੇ ਦੋਵੇਂ ਮੁਲਕਾਂ ਵਿੱਚ ਹਨ।
ਪਾਕਿਸਤਾਨ ਦੇ ਹੈਦਰਾਬਾਦ ਤੋਂ ਆਏ ਚੇਤਨ ਦਾ ਕਹਿਣਾ ਹੈ ਕਿ ਉਹ ਆਪਣੇ ਬੇਟੇ ਦਾ ਇਲਾਜ ਦਿੱਲੀ ਕਰਵਾਉਣ ਲਈ ਆਇਆ ਸੀ ਤੇ ਹੁਣ ਉਹ ਵਾਪਸ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਆਪਣੀ ਪੜ੍ਹਾਈ ਪੂਰੀ ਕਰਨ ਜਾ ਰਹੀ ਕਸ਼ਮੀਰ ਵਾਸੀ ਸਨਾ ਦਾ ਕਹਿਣਾ ਹੈ ਕਿ ਉਹ ਲਾਹੌਰ ਵਿੱਚ ਪੜ੍ਹ ਰਹੀ ਹੈ ਤੇ ਲੌਕਡਾਊਨ ਦੇ ਚਲਦਿਆਂ ਉਹ ਆਪਣੇ ਘਰ ਆ ਗਈ ਸੀ। ਉੱਥੇ ਹੁਣ ਕੁਝ ਮਾਹੌਲ ਠੀਕ ਹੋ ਰਿਹਾ ਹੈ ਤੇ ਉਹ ਆਪਣੇ ਆਖਰੀ ਸਾਲ ਦੀ ਪੜ੍ਹਾਈ ਪੂਰੀ ਕਰਨ ਲਈ ਜਾ ਰਹੀ ਹੈ।
ਪੁਲਿਸ ਅਧਿਕਾਰੀ ਮੁਤਾਬਕ ਭਾਰਤ ਵਿੱਚ ਫਸੇ 434 ਲੋਕ ਵਾਪਸ ਜਾ ਰਹੇ ਹਨ, ਜਿਨ੍ਹਾਂ ਵਿੱਚ ਜੰਮੂ-ਕਸ਼ਮੀਰ ਦੇ 354 ਵਿਦਿਆਰਥੀ ਵੀ ਸ਼ਾਮਲ ਹਨ, ਜੋ ਪਾਕਿਸਤਾਨ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਦੇ ਹਨ ਜਿਨ੍ਹਾਂ ਦੇ ਕਾਲਜ ਪਾਕਿਸਤਾਨ ਵਿਚ ਖੁੱਲ੍ਹ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਕਰਕੇ ਭਾਰਤ 'ਚ ਫਸੇ ਨਾਗਰਿਕਾਂ ਤੇ ਵਿਦਿਆਰਥੀਆਂ ਦੀ ਵਤਨ ਵਾਪਸੀ, ਸਰਕਾਰਾਂ ਦਾ ਕੀਤਾ ਸ਼ੁਕਰਾਨਾ
ਏਬੀਪੀ ਸਾਂਝਾ
Updated at:
10 Sep 2020 03:28 PM (IST)
ਭਾਰਤ ਵਿੱਚ ਕੋਰੋਨਾਵਾਇਰਸ ਕਾਰਨ ਲੌਕਡਾਊਨ ਦੌਰਾਨ ਬਹੁਤ ਸਾਰੇ ਪਾਕਿਸਤਾਨੀ ਪਰਿਵਾਰ ਤੇ ਵਿਦਿਆਰਥੀ ਭਾਰਤ ਆਏ ਹੋਏ ਸੀ। ਅੱਜ ਉਹ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾ ਰਹੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -