ਹਥਿਆਰ ਦੇ ਸ਼ੌਕੀਨਾ ਨੂੰ ਹੁਣ ਇਸ ਪ੍ਰੀਖਿਆ 'ਚੋਂ ਲੰਘਣਾ ਪਊ
ਏਬੀਪੀ ਸਾਂਝਾ | 10 May 2018 06:21 PM (IST)
ਅੰਮ੍ਰਿਤਸਰ: ਹਥਿਆਰ ਦਾ ਲਾਇਸੰਸ ਲੈਣ ਲਈ ਹੁਣ ਪਹਿਲਾਂ ਡੋਪ ਟੈਸਟ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਏਗਾ। ਜੇਕਰ ਡੋਪ ਟੈਸਟ ਵੇਲੇ ਨਸ਼ੇ ਦੀ ਮਾਤਰਾ ਪਾਈ ਗਈ ਤਾਂ ਉਮਰ ਭਰ ਹਥਿਆਰ ਲੈਣ ਦਾ ਖਿਆਲ ਤਿਆਗਣਾ ਪਏਗਾ। ਇੱਥੇ ਤਹਾਨੂੰ ਦੱਸ ਦਈਏ ਕਿ ਪਹਿਲਾਂ ਹਥਿਆਰ ਲੈਣ ਲਈ ਇਹ ਪ੍ਰੀਖਿਆ ਨਹੀਂ ਹੁੰਦੀ ਸੀ। ਅਮ੍ਰਿਤਸਰ ਦੇ ਸਿਵਲ ਹਸਪਤਾਲ 'ਚ ਡੋਪ ਟੈਸਟ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਡੋਪ ਟੈਸਟ ਵਿੱਚੋਂ ਪਾਸ ਹੋਣ ਉਪਰੰਤ ਹੀ ਹਥਿਆਰ ਰੱਖਣ ਦੇ ਚਾਹਵਾਨਾਂ ਦਾ ਇਹ ਸੁਫ਼ਨਾ ਪੂਰਾ ਹੋ ਸਕਦਾ ਹੈ। ਡਾ. ਸਰਬਜੀਤ ਸਿੰਘ ਦੇ ਮੁਤਾਬਕ ਡੋਪ ਟੈਸਟ ਇਸ ਲਈ ਕਰਵਾਇਆ ਜਾ ਰਿਹਾ ਹੈ ਕਿ ਕਿਤੇ ਹਥਿਆਰ ਲੈਣ ਵਾਲਾ ਨਸ਼ੇ ਦਾ ਆਦੀ ਤੇ ਨਹੀਂ। ਸਰਕਾਰ ਦੇ ਇਸ ਫੈਸਲੇ ਦਾ ਲੋਕਾਂ ਨੇ ਸਵਾਗਤ ਕੀਤਾ ਹੈ ਤੇ ਕਿਹਾ ਕਿ ਡੋਪ ਟੈਸਟ ਕਰਨਾ ਚੰਗਾ ਕਦਮ ਹੈ।