ਚੰਡੀਗੜ੍ਹ: ਪੰਚਾਇਤ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਸਾਰੇ ਸਿਆਸਤਦਾਨਾਂ ਤੇ ਮੰਤਰੀਆਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ, ਮਿਊਂਸੀਪਲ ਕੌਂਸਲ, ਵਿਧਾਨ ਸਭਾ ਤੇ ਲੋਕ ਸਭਾ ਦੇ ਸਾਰੇ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ।


 

ਬਾਜਵਾ ਨੇ ਕਿਹਾ, "ਮੈਂ ਆਉਂਦੀਆਂ ਪੰਚਾਇਤ ਚੋਣਾਂ ਵਿੱਚ ਉਮੀਦਵਾਰਾਂ ਦਾ ਡੋਪ ਟੈਸਟ ਕਰਵਾਉਣ ਦੀ ਕੋਸ਼ਿਸ਼ ਕਰਾਂਗਾ। ਮੁੱਖ ਮੰਤਰੀ ਨਾਲ ਇਸ ਸੰਬਧੀ ਗੱਲਬਾਤ ਕਰਾਂਗਾ। ਜੇ ਉਹ ਮੰਨੇ ਤਾਂ ਲਾਗੂ ਕਰਾਂਗੇ। ਫਿਰ ਕੋਈ ਨਸ਼ੇੜੀ ਉਮੀਦਵਾਰ ਨਹੀਂ ਆਵੇਗਾ।"

ਉਨ੍ਹਾਂ ਕਿਹਾ, "ਮੈਂ ਕਿਸੇ ਨੂੰ ਫੋਰਸ ਨਹੀਂ ਕਰਦਾ। ਇਹ ਮੇਰਾ ਵਿਚਾਰ ਹੈ ਕਿ ਡੋਪ ਟੈਸਟ ਹੋਣਾ ਚਾਹੀਦਾ ਹੈ। ਬਾਕੀ ਸਭ ਦੀ ਆਪਣੀ ਮਰਜ਼ੀ ਹੈ।" ਉਨ੍ਹਾਂ ਕਿਹਾ ਕਿ ਜਿਹੜੇ ਨਸ਼ਾ ਕਰਦੇ ਤੇ ਵੇਚਦੇ ਹਨ, ਉਹ ਪੰਜਾਬ ਨੂੰ ਕੀ ਅੱਗੇ ਲਿਜਾਣਗੇ। ਬਾਜਵਾ ਨੇ ਮੰਨਿਆ ਕਿ ਬੱਚੇ ਗ਼ਲਤ ਟੀਕੇ ਲਾ ਕੇ ਮਰ ਰਹੇ ਹਨ।