ਕੋਲਿਆਂਵਾਲੀ ਦੇ ਹੱਕ 'ਚ ਸਿਕੰਦਰ ਮਲੂਕਾ ਦੀ ਆਵਾਜ਼
ਏਬੀਪੀ ਸਾਂਝਾ | 04 Jul 2018 03:50 PM (IST)
ਚੰਡੀਗੜ੍ਹ: ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਨੇ ਇਲਜ਼ਾਮ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਰਾਤੋ-ਰਾਤ ਇਨਕੁਆਇਰੀ ਮਾਰਕ ਕਰਕੇ ਬਿਨਾ ਕਿਸੇ ਸੁਣਵਾਈ ਦਿਆਲ ਸਿੰਘ ਕੋਲਿਆਂਵਾਲੀ ਖ਼ਿਲਾਫ਼ ਕੀਤਾ ਪਰਚਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਲਿਆਂਵਾਲੀ ਨੂੰ ਵਿਜੀਲੈਂਸ ਵੱਲੋਂ ਕੋਈ ਮੌਕਾ ਨਹੀਂ ਦਿੱਤਾ ਗਿਆ। ਮਲੂਕਾ ਨੇ ਕਿਹਾ ਕਿ ਪਰਚਾ ਦਰਜ ਕਰਨ ਤੋਂ ਪਹਿਲਾਂ ਜਿਸ ਖਿਲਾਫ ਇਲਜ਼ਾਮ ਹੁੰਦਾ ਹੈ, ਉਸ ਦਾ ਵੀ ਬਿਆਨ ਰਿਕਾਰਡ ਕੀਤਾ ਜਾਂਦਾ ਹੈ ਪਰ ਕੋਲਿਆਂਵਾਲੀ ਨਾਲ ਇਸ ਤਰ੍ਹਾਂ ਨਹੀਂ ਹੋਇਆ। ਉਨ੍ਹਾਂ ਇਲਜ਼ਾਮ ਲਾਇਆ ਰਿ ਸਰਕਾਰ ਨੇ ਚੁੱਪ ਕਰਕੇ ਇਨਕੁਆਇਰੀ ਕੀਤੀ ਤੇ ਪਰਚਾ ਦਰਜ ਕਰ ਦਿੱਤਾ ਜੋ ਜਾਇਜ਼ ਨਹੀਂ। ਯਾਦ ਰਹੇ ਵਿਜੀਲੈਂਸ ਨੇ ਨਾਜਾਇਜ਼ ਜਾਇਦਾਦ ਬਣਾਉਣ ਦੇ ਇਲਜ਼ਾਮ ਹੇਠ ਬਾਦਲ ਪਰਿਵਾਰ ਦੇ ਨਜ਼ਦੀਕੀ ਦਿਆਲ ਸਿੰਘ ਕੋਲਿਆਂਵਾਲੀ ਤੇ ਪਰਚਾ ਦਰਜ ਕੀਤਾ ਸੀ। ਵਿਜੀਲੈਂਸ ਦੀ ਇਨਕੁਆਰੀ ਰਿਪੋਰਟ ਵਿੱਚ ਲਿਖਿਆ ਗਿਆ ਕਿ ਦਿਆਲ ਸਿੰਘ ਕੋਲਿਆਂਵਾਲੀ ਅਫ਼ਸਰਾਂ ਦੀਆਂ ਬਦਲੀਆਂ ਤੇ ਪ੍ਰਮੋਸ਼ਨਾਂ ਪੈਸੇ ਲੈ ਕੇ ਕਰਾਉਂਦੇ ਸੀ।