Punjab News: ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਡਰੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਪਾਕਿਸਤਾਨ ਦੀ ਸਰਹੱਦ ਨਾਲ ਲੱਗਦੀ ਹੋਣ ਕਾਰਨ ਇੱਥੇ ਡਰੱਗ ਤਸਕਰੀ ਲਈ ਡਰੋਨ ਆਉਣ ਦੇ ਅਕਸਰ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਸਾਲ 2020 ਤੋਂ ਸਾਲ 2022 ਤੱਕ ਕਿੰਨੇ ਡਰੋਨ ਭੇਜਣ ਦੀ ਸਾਜ਼ਿਸ਼ ਰਚੀ ਗਈ ਹੈ। ਇਸ ਦੌਰਾਨ ਕਿੰਨੀ ਹੈਰੋਇਨ ਅਤੇ ਹਥਿਆਰ ਜ਼ਬਤ ਕੀਤੇ ਗਏ, ਕਿੰਨੇ ਪਾਕਿਸਤਾਨੀ ਨਾਗਰਿਕ ਫੜੇ ਗਏ ਅਤੇ ਕਿੰਨੇ ਮਾਰੇ ਗਏ, ਇਸ ਬਾਰੇ ਅੰਕੜੇ ਜਾਰੀ ਕੀਤੇ ਗਏ ਹਨ। ਇਨ੍ਹਾਂ ਅੰਕੜਿਆਂ ਮੁਤਾਬਕ ਪਾਕਿਸਤਾਨ ਤੋਂ ਡਰੋਨ ਅਤੇ ਡਰੱਗ ਤਸਕਰੀ ਦੀਆਂ ਘਟਨਾਵਾਂ ਸਾਲ-ਦਰ-ਸਾਲ ਵਧ ਰਹੀਆਂ ਹਨ।


ਪੰਜਾਬ ਵਿੱਚ ਡਰੋਨ ਦੀ ਸਾਜ਼ਿਸ਼ - ਕਿਸ ਸਾਲ ਕਿੰਨੇ ਡਰੋਨ ਦੇਖੇ ਗਏ


ਸਰਹੱਦ ਪਾਰੋਂ ਭੇਜੇ ਜਾਣ ਵਾਲੇ ਡਰੋਨਾਂ ਵਿੱਚੋਂ 75 ਫੀਸਦੀ ਪੰਜਾਬ ਵਿੱਚ ਦੇਖੇ ਜਾਂਦੇ ਹਨ। ਪੰਜਾਬ ਵਿੱਚ ਡਰੋਨ ਭੇਜਣ ਦਾ ਮੁੱਖ ਮਕਸਦ ਪੰਜਾਬ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਨਾ ਹੈ। ਸਾਲ 2022 'ਚ ਪਾਕਿਸਤਾਨ ਤੋਂ 77 ਡਰੋਨ ਫੜੇ ਗਏ, ਜਦਕਿ 2021 'ਚ 104 ਡਰੋਨ ਫੜੇ ਗਏ। ਇਸੇ ਸਾਲ 2022 ਵਿੱਚ 311 ਡਰੋਨ ਫੜੇ ਗਏ ਸਨ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਕੀਤੀਆਂ ਸਾਜ਼ਿਸ਼ਾਂ ਦੀ ਗਿਣਤੀ ਵੀ ਜਾਰੀ ਕੀਤੀ ਗਈ ਹੈ।


2022 ਵਿੱਚ ਕਾਰਵਾਈ ਕੀਤੀ ਗਈ


• 22 ਡਰੋਨਾਂ ਨੂੰ ਮਾਰਿਆ ਗਿਆ
• 2 ਪਾਕਿਸਤਾਨੀ ਘੁਸਪੈਠੀਏ ਮਾਰੇ ਗਏ
• 316 ਕਿਲੋ ਹੈਰੋਇਨ ਜ਼ਬਤ
• 67 ਹਥਿਆਰ ਅਤੇ 850 ਰੌਂਦ ਜ਼ਬਤ
• 23 ਪਾਕਿਸਤਾਨੀ ਨਾਗਰਿਕ ਗ੍ਰਿਫਤਾਰ


ਪੰਜਾਬ ਪੁਲਿਸ ਅਤੇ ਫੌਜ ਅਲਰਟ 'ਤੇ ਹੈ


ਜ਼ਿਕਰ ਕਰ ਦਈਏ ਕਿ ਪੰਜਾਬ ਵਿੱਚ ਵੱਧ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਮੇਸ਼ਾ ਚੌਕਸ ਰਹਿੰਦੀਆਂ ਹਨ। ਕੋਈ ਵੀ ਸ਼ੱਕੀ ਗਤੀਵਿਧੀਆਂ ਦੇਖਣ 'ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਹਰ ਵਾਰ ਪਾਕਿਸਤਾਨ ਤੋਂ ਵੱਖ-ਵੱਖ ਤਰ੍ਹਾਂ ਦੇ ਡਰੋਨ ਭੇਜੇ ਜਾਂਦੇ ਹਨ। ਬੀਐਸਐਫ ਤੋਂ ਬਚਣ ਲਈ ਡਰੋਨ ਦੀ ਆਵਾਜ਼ ਅਤੇ ਉਸ ਦੀ ਰੌਸ਼ਨੀ ਮੱਧਮ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਡਰੋਨਾਂ ਤੋਂ ਕਈ ਵਾਰ ਹਥਿਆਰ, ਕਾਰਤੂਸ ਅਤੇ ਨਸ਼ੀਲੇ ਪਦਾਰਥਾਂ ਦੇ ਪੈਕਟ ਫੜੇ ਗਏ ਹਨ। ਹਾਲ ਹੀ ਵਿੱਚ ਅੰਮ੍ਰਿਤਸਰ ਸੈਕਟਰ ਵਿੱਚ ਫੌਜ ਵੱਲੋਂ ਇੱਕ ਡਰੋਨ ਨੂੰ ਡੇਗ ਦਿੱਤਾ ਗਿਆ ਸੀ।ਜਦੋਂ ਉਸ ਡਰੋਨ ਦੀ ਜਾਂਚ ਕੀਤੀ ਗਈ ਤਾਂ ਇਹ ਛੇ ਫੁੱਟ ਲੰਬਾ ਡਰੋਨ ਸੀ ਜੋ 25000 ਐਮਐਚ ਦੀ ਬੈਟਰੀ ਹੋਣ ਕਾਰਨ 25 ਕਿਲੋ ਤੱਕ ਭਾਰ ਚੁੱਕ ਸਕਦਾ ਸੀ।