ਸਾਵਧਾਨ! ਕਰਫਿਊ ਦਾ ਉਲੰਘਣ ਕਰਨ ਵਾਲਿਆ ਤੇ ਡਰੋਨ ਦਾ ਪਹਿਰਾ, 48 ਘੰਟਿਆ 'ਚ 1250 ਗ੍ਰਿਫ਼ਤਾਰ

ਰੌਬਟ Updated at: 04 Apr 2020 02:48 PM (IST)

ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ 900 ਦੇ ਕਰੀਬ ਐਫਆਈਆਰ ਦਰਜ ਕਰਕੇ ਤਕਰੀਬਨ 1250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 800 ਵਾਹਨ ਜ਼ਬਤ....

NEXT PREV
ਰੌਬਟ

ਚੰਡੀਗੜ੍ਹ: ਕੋਰੋਨਾਵਾਇਰਸ ਦਾ ਕਹਿਰ ਦੇਸ਼ ਦੁਨਿਆ ਦੇ ਨਾਲ ਨਾਲ ਪੰਜਾਬ ਰਾਜ ਵਿੱਚ ਜਾਰੀ ਹੈ। ਇਸ ਮਾਰੂ ਮਹਾਮਾਰੀ ਤੋਂ ਬਚਣ ਲਈ ਇੱਕਮਾਤਰ ਉਪਾਅ ਹੈ, ਸਮਾਜਿਕ ਦੂਰੀ। ਇਸੇ ਲਈ ਜਿਥੇ ਦੇਸ਼ ਭਰ 'ਚ ਮੋਦੀ ਸਰਕਾਰ ਨੇ ਲੌਕਡਾਉਨ ਕੀਤਾ ਹੋਇਆ ਹੈ ਉਥੇ ਹੀ ਸੂਬੇ 'ਚ ਪਿਛਲੇ ਕਈ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਹੈ। ਪਰ ਐਸੇ ਹਲਾਤਾਂ ਵਿੱਚ ਵੀ ਬਹੁਤ ਸਾਰੇ ਲੋਕ ਇਸ ਬਿਮਾਰੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਇਹ ਲੋਕ ਪ੍ਰਸ਼ਾਸਨ ਦੀਆਂ ਹਦਾਇਤਾਂ ਦੇ ਉਲਟ ਘਰੋਂ ਨਿਕਲ ਕੇ ਕਰਫਿਊ ਦਾ ਉਲੰਘਣ ਕਰ ਰਹੇ ਹਨ।

ਅਜਿਹੀ ਸਥਿਤੀ ਵਿੱਚ ਪੰਜਾਬ ਪੁਲਿਸ ਨੇ ਸਖਤ ਕਰਫਿਊ ਨੂੰ ਯਕੀਨੀ ਬਣਾਉਣ ਲਈ 10 ਜ਼ਿਲ੍ਹਿਆਂ ਵਿੱਚ ਡਰੋਨ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ 


ਪਿਛਲੇ 48 ਘੰਟਿਆਂ ਵਿੱਚ, ਕਰਫਿਊ ਦੀ ਉਲੰਘਣਾ ਦੇ ਦੋਸ਼ ਵਿੱਚ 900 ਦੇ ਕਰੀਬ ਐਫਆਈਆਰ ਦਰਜ ਕਰਕੇ ਤਕਰੀਬਨ 1250 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 800 ਵਾਹਨ ਜ਼ਬਤ ਕੀਤੇ ਗਏ ਹਨ।



ਜਲੰਧਰ ਵਿੱਚ ਸਭ ਤੋਂ ਵੱਧ 119 ਅਤੇ ਅੰਮ੍ਰਿਤਸਰ 'ਚ 93 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਪੰਜਾਬ ਵਿੱਚ 14 ਅਪ੍ਰੈਲ ਤੱਕ ਕਰਫਿਊ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ 

ਕਰਫਿਊ 14 ਅਪ੍ਰੈਲ ਨੂੰ ਹਟਾ ਦਿੱਤਾ ਜਾਵੇਗਾ, ਇਹ ਕਹਿਣਾ ਮੁਸ਼ਕਲ ਹੈ। 10 ਅਪ੍ਰੈਲ ਨੂੰ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਵਿੱਚ, ਵਾਇਰਸ ਦੀ ਸਥਿਤੀ ਨੂੰ ਵੇਖਿਆ ਜਾਵੇਗਾ। ਜੇ ਸਥਿਤੀ ਕੰਟਰੋਲ ਵਿੱਚ ਨਹੀਂ ਆਉਂਦੀ, ਤਾਂ ਸਰਕਾਰ ਕੋਲ ਪਾਬੰਦੀਆਂ ਲਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਬਚੇਗਾ।-


ਜ਼ਿਲ੍ਹਾ ਫਾਜ਼ਿਲਕਾ 'ਚ ਕਰਫਿਊ ਦਾ ਉਲੰਘਣ ਕਰਨ ਵਾਲਿਆ ਖਿਲਾਫ ਧਾਰਾ 188 ਦੇ ਤਹਿਤ 132 ਲੋਕਾਂ ਤੇ ਮੁਕਦਮਾਂ ਦਰਜ ਕੀਤਾ ਗਿਆ। ਪੁਲਿਸ ਨੇ 3 ਅਪ੍ਰੈਲ ਨੂੰ 42 ਐਫਆਈਆਰ ਕਰਫਿਊ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਹੀ ਦਰਜ ਕੀਤੇ ਹਨ।

ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੀਤੇ ਵੀਰਵਾਰ ਯਾਨੀ 2 ਅਪ੍ਰੈਲ ਨੂੰ ਕਰਫਿਊ ਤੋੜਨ ਵਾਲੇ 93 ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ। ਜਿਹਨਾਂ ਵਿੱਚੋਂ ਕਈਆਂ ਨੂੰ ਪੁਲਿਸ ਨੇ ਓਪਨ ਜੇਲ 'ਚ ਭੇਜ ਦਿੱਤਾ।

ਇਸਦੇ ਨਾਲ ਹੀ ਬਰਨਾਲਾ ਪੁਲਿਸ ਨੇ ਵੀ 20 ਲੋਕਾ ਨੂੰ ਕਰਫਿਊ ਤੋੜਣ ਤੇ ਗ੍ਰਿਫ਼ਤਾਰ ਕਰ ਓਪਨ ਜੇਲ 'ਚ ਭੇਜਿਆ ਹੈ।ਪੁਲਿਸ ਨੇ ਬਰਨਾਲਾ ਦੇ ਬਾਬਾ ਕਾਲਾ ਮੇਹਰ ਸਟੇਡਿਅਮ ਨੂੰ ਓਪਨ ਜੇਲ 'ਚ ਤਬਦੀਲ ਕੀਤਾ ਹੈ।

ਹੁਣ ਲੁਧਿਆਣਾ ਪ੍ਰਸ਼ਾਸਨ ਨੇ ਕਰਫਿਊ ਦਾ ਉਲੰਘਣ ਕਰਨ ਵਾਲਿਆ ਤੇ ਸ਼ਿਕੰਜਾ ਕੱਸਣ ਲਈ ਡਰੋਨ ਰਾਹੀਂ ਨਿਗਰਾਨੀ ਰੱਖੀ ਜਾ ਰਹੀ ਹੈ। ਲੁਧਿਆਣਾ ਪੁਲਿਸ ਨੇ ਹੁਣ 15 ਡਰੋਨ ਨਿਗਰਾਨੀ ਟੀਮਾਂ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਸੀਨੀਅਰ ਪੁਲਿਸ ਅਫ਼ਸਰ ਡਾ ਅਖਿਲ ਚੌਧਰੀ ਨੇ ਦੱਸਿਆ ਕਿ ਲੁਧਿਆਣਾ ਦੇ ਵੱਖ-ਵੱਖ ਹਿੱਸਿਆਂ ਤੇ ਡਰੋਨ ਰਾਂਹੀ ਨਜ਼ਰ ਰੱਖੀ ਜਾਵੇਗੀ।ਉਨ੍ਹਾਂ ਲੁਧਿਆਣਾ ਦੇ ਲੋਕਾਂ ਨੂੰ ਘਰ ਹੀ ਰਹਿਣ ਦੀ ਅਪੀਲ ਵੀ ਕੀਤੀ ਹੈ।

- - - - - - - - - Advertisement - - - - - - - - -

© Copyright@2024.ABP Network Private Limited. All rights reserved.