ਚੰਡੀਗੜ੍ਹ: ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਦੋ ਹੋਰ ਆਧੁਨਿਕ ਡ੍ਰੋਨ ਜ਼ਬਤ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਇੱਕ ਆਰਮੀ ਨਾਇਕ ਅਤੇ ਦੋ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜੋ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਨ।
ਬਰਾਮਦ ਕੀਤੇ ਗਏ ਸਮਾਨ 'ਚ 2 ਡ੍ਰੋਨ ਸਮੇਤ 12 ਡ੍ਰੋਨ ਬੈਟਰੀਆਂ, ਕਸਟਮ ਮੇਡ ਡ੍ਰੋਨ ਕੰਟੇਨਰ, ਦੋ ਵਾਕੀ ਟਾਕੀ ਸੈੱਟ, 6 ਲੱਖ 22 ਹਜ਼ਾਰ ਰੁਪਏ ਨਕਦ, ਇਕ ਆਈ-20 ਕਾਰ ਅਤੇ ਇਕ ਆਈਐੱਨਐਸਏਐਸ ਰਾਈਫਲ ਦੀ ਮੈਗਜ਼ੀਨ ਵੀ ਸ਼ਾਮਲ ਹੈ।
ਪੁਲਿਸ ਮੁਤਾਬਿਕ ਦੋਸ਼ੀਆਂ ਦੀ ਪਛਾਣ ਧਰਮਿੰਦਰ ਸਿੰਘ ਜੋ ਕਿ ਅੰਮ੍ਰਿਤਸਰ ਦੇ ਧਨੋਆ ਖੁਰਦ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅੰਬਾਲਾ ਛਾਉਣੀ ਤੋਂ ਰਾਹੁਲ ਚੌਹਾਨ, ਅਤੇ ਅੰਮ੍ਰਿਤਸਰ ਦੇ ਕਲਸ ਪਿੰਡ ਤੋਂ ਬਲਕਾਰ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਡ੍ਰੋਨ ਸਰਹੱਦ ਦੇ ਦੋਵੇਂ ਪਾਸਿਓਂ 2-3 ਕਿਲੋਮੀਟਰ ਦਾ ਸਫਰ ਕਰਨ ਦੇ ਸਮਰੱਥ ਹਨ। ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦਾ ਭਾਰ ਚੁੱਕਣ ਲਈ ਪਾਕਿਸਤਾਨ ਵਿੱਚ ਉਡਾਨ ਭਰਨ ਲਈ ਭਾਰਤੀ ਪਾਸਿਓਂ ਲਾਂਚ ਕੀਤੇ ਗਏ ਸਨ। ਪਰ ਹਾਲੇ ਤੱਕ ਕੋਈ ਨਸ਼ੀਲਾ ਪਦ੍ਰਾਥ ਬਰਾਮਦ ਨਹੀਂ ਹੋਇਆ। ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਪਹਿਲਾਂ ਹੀ 4-5 ਸੋਰਟੀਜ਼ ਕਰਵਾਈਆਂ ਸਨ।
ਡੀਜੀਪੀ ਦੇ ਅਨੁਸਾਰ, ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਡ੍ਰੋਨ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਅਧਾਰਤ ਕੁਝ ਨਸ਼ਾ ਤਸਕਰ ਜੋ ਪਾਕਿਸਤਾਨ ਵਿੱਚ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰ ਭੇਜ ਰਹੇ ਸਨ, ਦਾ ਵੀ ਜ਼ਿਕਰ ਆਇਆ।
ਧਰਮਿੰਦਰ ਨੂੰ ਭਾਰਤ-ਪਾਕਿ ਸਰਹੱਦ ਤੋਂ ਲਗਭਗ 3 ਕਿਲੋਮੀਟਰ ਦੂਰ ਇੱਕ ਪਿੰਡ ਹਰਦੋ ਰਤਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬਲਕਾਰ ਸਿੰਘ ਇਸੇ ਦੌਰਾਨ ਇਕ ਨਸ਼ੇ ਦੇ ਮਾਮਲੇ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਰਿਹਾ ਹੈ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ। ਕਥਿਤ ਤੌਰ 'ਤੇ ਹਥਿਆਰਬੰਦ ਸੈਨਾਵਾਂ ਦਾ ਨਾਇਕ ਰਾਹੁਲ ਚੌਹਾਨ ਸਰਹੱਦ ਪਾਰ ਦੇ ਤਸਕਰਾਂ ਨੂੰ ਡ੍ਰੋਨ ਖਰੀਦਣ ਅਤੇ ਸਪਲਾਈ ਕਰਨ ਅਤੇ ਸਿਖਲਾਈ ਦੇਣ ਵਿੱਚ ਸ਼ਾਮਲ ਸੀ।
ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਦੋਸ਼ੀ ਅਜੇ ਵੀ ਫਰਾਰ ਹਨ, ਪੁਲਿਸ ਨੇ ਕਿਹਾ ਕਿ ਅੱਤਵਾਦੀ ਸੰਗਠਨਾਂ ਅਤੇ ਨਸ਼ਾ ਤਸਕਰਾਂ ਨਾਲ ਸ਼ੱਕੀ ਵਿਅਕਤੀਆਂ ਦੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪਹਿਲਾ ਡ੍ਰੋਨ, ਚੀਨ ਦਾ ਬਣਿਆ ਡੀਜੇਆਈ ਇਨਸਪਾਇਰ 2 ਡ੍ਰੋਨ, ਮੋਧੇ ਪਿੰਡ, ਥਾਣਾ ਘਰਿੰਡਾ, ਅੰਮ੍ਰਿਤਸਰ (ਦਿਹਾਤੀ) ਦੀ ਇਕ ਪੁਰਾਣੀ ਸਰਕਾਰੀ ਡਿਸਪੈਂਸਰੀ ਦੀ ਇਮਾਰਤ ਵਿਚੋਂ ਬਰਾਮਦ ਹੋਇਆ, ਜਿਥੇ ਧਰਮਿੰਦਰ ਸਿੰਘ ਅਤੇ ਉਸ ਦੇ ਸਾਥੀ ਨਸ਼ਾ ਤਸਕਰਾਂ ਨੇ ਇਸਨੂੰ ਛੁਪਾਇਆ ਹੋਇਆ ਸੀ। ਦੂਜਾ ਡ੍ਰੋਨ, ਚੀਨ ਦਾ ਬਣਿਆ ਡੀਜੇਆਈ ਮੈਟ੍ਰਿਸ 600 ਪੀਆਰਓ, ਕਰਨਾਲ (ਹਰਿਆਣਾ) ਦੇ ਸੈਕਟਰ 6, ਕਰਨ ਵਿਹਾਰ ਵਿੱਚ ਇੱਕ ਘਰ ਵਿੱਚੋਂ ਬਰਾਮਦ ਹੋਇਆ। ਘਰ ਰਾਹੁਲ ਚੌਹਾਨ ਦੇ ਇਕ ਦੋਸਤ ਦਾ ਹੈ।
ਡ੍ਰੋਨ ਰਾਹੀਂ ਨਸ਼ਾ ਤਸਕਰੀ! ਆਰਮੀ ਨਾਇਕ ਅਤੇ ਦੋ ਹੋਰ ਗ੍ਰਿਫਤਾਰ
ਏਬੀਪੀ ਸਾਂਝਾ
Updated at:
10 Jan 2020 06:33 PM (IST)
ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਦੋ ਹੋਰ ਆਧੁਨਿਕ ਡ੍ਰੋਨ ਜ਼ਬਤ ਕੀਤੇ ਹਨ। ਪੁਲਿਸ ਨੇ ਇਸ ਮਾਮਲੇ 'ਚ ਇੱਕ ਆਰਮੀ ਨਾਇਕ ਅਤੇ ਦੋ ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜੋ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਸਨ।
- - - - - - - - - Advertisement - - - - - - - - -