ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 8051 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 218 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਨਸ਼ਿਆਂ ਵਿੱਚ ਹੈਰੋਇਨ, ਸਮੈਕ, ਅਫ਼ੀਮ, ਭੁੱਕੀ ਤੇ ਨਸ਼ੀਲੀਆਂ ਗੋਲ਼ੀਆਂ ਸ਼ਾਮਲ ਹਨ। ਇਹ ਤੱਥ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ’ਤੇ ਆਧਾਰਤ ਹਨ।
ਦਰਅਸਲ ਚੋਣ ਜ਼ਾਬਤਾ ਲੱਗਣ ਮਗਰੋਂ ਪੁਲਿਸ ਨੇ ਚੌਕਸੀ ਵਧਾਈ ਹੋਈ ਹੈ। ਇਸ ਦੌਰਾਨ ਇਨ੍ਹਾਂ ਨਸ਼ਿਆਂ ਦੀ ਬਰਾਮਦਗੀ ਹੋਈ ਹੈ। ਉਂਝ ਮੰਨਿਆ ਜਾ ਰਿਹਾ ਹੈ ਕਿ ਚੋਣਾਂ ਵਿੱਚ ਵੱਡੇ ਪੱਧਰ 'ਤੇ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ। ਫੜਿਆ ਗਿਆ ਨਸ਼ਾ ਉਸ ਦਾ ਮਹਿਜ਼ ਇੱਕ ਹਿੱਸਾ ਹੈ। ਸਿਆਸੀ ਪ੍ਰਭਾਵ ਹੋਣ ਕਰਕੇ ਪੁਲਿਸ ਵੀ ਲੋੜ ਮੁਤਾਬਕ ਹੀ ਕਾਰਵਾਈ ਕਰਦੀ ਹੈ।
ਉਂਝ ਇਨ੍ਹਾਂ ਅੰਕੜਿਆਂ ਤੋਂ ਇੱਕ ਗੱਲ ਹੋਰ ਸਪਸ਼ਟ ਹੁੰਦੀ ਹੈ ਕਿ ਪੰਜਾਬ ਵਿੱਚ ਦੂਜਿਆਂ ਰਾਜਾਂ ਨਾਲੋਂ ਮਹਿੰਗੇ ਨਸ਼ੇ ਵਰਤੇ ਜਾਂਦੇ ਹਨ। ਪੰਜਾਬ ਤੋਂ ਵੱਧ ਨਸ਼ੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਤੋਂ ਬਰਾਮਦ ਹੋਏ ਹਨ ਪਰ ਉਨ੍ਹਾਂ ਦੀ ਕੀਮਤ ਪੰਜਾਬ ਵਿੱਚ ਫੜੇ ਨਸ਼ਿਆਂ ਨਾਲੋਂ ਕਿਸੇ ਘੱਟ ਹੈ।
ਹਾਸਲ ਜਾਣਕਾਰੀ ਮੁਤਾਬਕ ਚੋਣਾਂ ਦੌਰਾਨ ਦੇਸ਼ ਅੰਦਰ ਸਭ ਤੋਂ ਵੱਧ, 22,324 ਕਿਲੋ ਨਸ਼ੀਲੇ ਪਦਾਰਥ ਯੂਪੀ ਵਿੱਚੋਂ ਬਰਾਮਦ ਹੋਏ ਹਨ। ਇਨ੍ਹਾਂ ਦੀ ਕੀਮਤ 26.14 ਕਰੋੜ ਹੈ। ਦੂਜਾ ਸਥਾਨ ਮੱਧ ਪ੍ਰਦੇਸ਼ ਦਾ ਹੈ, ਜਿਥੋਂ 10.12 ਕਰੋੜ ਦੇ 16,532 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ। 15,386 ਕਿਲੋ (9.9 ਕਰੋੜ ਦੇ) ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ਼ ਮਹਾਰਾਸ਼ਟਰ ਤੀਜੇ ਨੰਬਰ ’ਤੇ ਆਉਂਦਾ ਹੈ। ਜਦਕਿ ਪੰਜਾਬ ਦਾ ਚੌਥਾ ਨੰਬਰ ਹੈ। ਇਥੋਂ 217.93 ਕਰੋੜ ਦੇ 8051 ਕਿਲੋ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਜਦਕਿ ਗੁਜਰਾਤ ਵਿੱਚੋਂ ਸਭ ਤੋਂ ਵੱਧ 524.24 ਕਰੋੜ ਮੁੱਲ ਦੇ 56.99 ਕਿਲੋ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਹੋਈ ਹੈ।
ਚੋਣਾਂ ਦੇ ਮਾਹੌਲ 'ਚ ਨਸ਼ਿਆਂ ਦਾ ਬੋਲ-ਬਾਲਾ, ਪੰਜਾਬ 'ਚ ਸਭ ਤੋਂ ਮਹਿੰਗੇ ਨਸ਼ੇ
ਏਬੀਪੀ ਸਾਂਝਾ
Updated at:
16 May 2019 06:08 PM (IST)
ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ 8051 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਨ੍ਹਾਂ ਦੀ ਕੀਮਤ ਕਰੀਬ 218 ਕਰੋੜ ਰੁਪਏ ਬਣਦੀ ਹੈ। ਇਨ੍ਹਾਂ ਨਸ਼ਿਆਂ ਵਿੱਚ ਹੈਰੋਇਨ, ਸਮੈਕ, ਅਫ਼ੀਮ, ਭੁੱਕੀ ਤੇ ਨਸ਼ੀਲੀਆਂ ਗੋਲ਼ੀਆਂ ਸ਼ਾਮਲ ਹਨ। ਇਹ ਤੱਥ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ’ਤੇ ਆਧਾਰਤ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -