ਰਜਨੀਸ਼ ਕੌਰ ਦੀ ਰਿਪੋਰਟ 


Punjab News : ਇਸ ਸਾਲ ਵੱਖ-ਵੱਖ ਸੂਬਿਆਂ ਵਿੱਚ ਪੈ ਰਹੀ ਮਾਨਸੂਨ ਦੀ ਬਾਰਿਸ਼ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਵਿੱਚ ਲੰਬੀ, ਮਲੋਟ, ਅਬੋਹਰ, ਗਿੱਦੜਬਾਹਾ ਦੇ ਇਲਾਕਿਆਂ ਵਿੱਚ ਸਮੇਂ ਉੱਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦਾ ਮਾਮਲਾ ਸਾਹਮਣੇ ਆਇਆ  ਹੈ। ਮੌਜੂਦਾ ਸਰਕਾਰ ਦੀ ਨਲਾਇਕੀ ਕਾਰਨ ਇੱਥੇ ਬੀਤੇ ਕਈ ਦਿਨਾਂ ਤੋਂ  ਆਏ ਹੜ੍ਹਾਂ ਨਾਲ ਇਲਾਕੇ ਦਾ ਬੇਹਿਸਾਬ ਨੁਕਸਾਨ ਹੋਇਆ ਹੈ।  


ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਲੋਕਾਂ ਦੀ ਮਦਦ ਲਈ ਮਸ਼ੀਨਰੀ ਅਤੇ ਸਿਹਤ ਸਹੂਲਤਾਂ ਦੀ ਸੇਵਾ ਨਿਭਾਈ, ਉਸ ਦੇ ਉਲਟ 'ਆਮ ਆਦਮੀ ਪਾਰਟੀ' ਦੀ ਸਰਕਾਰ ਨੇ ਤਾਂ ਜਲ ਨਿਕਾਸੀ ਮਹਿਕਮੇ ਦੇ ਇਸ ਸਰਕਲ (ਗਿੱਦੜਬਾਹਾ) ਦੇ ਦੋਵੇਂ ਦਫ਼ਤਰ ਹੀ ਬੰਦ ਕਰਕੇ ਸਾਰੇ ਅਮਲੇ ਨੂੰ ਦੂਰ ਦੁਰਾਡੇ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਦੇ ਇਸ ਗ਼ਲਤ ਫੈਸਲੇ ਨਾਲ ਇਹ ਇਲਾਕਾ ਹੋਰ ਵੱਡੇ ਸੰਕਟ ਵਿੱਚ ਪੈ ਜਾਵੇਗਾ।
 
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖਦੇ ਹੋਏ ਕਿਹਾ, "ਮੈਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann)ਨੂੰ ਅਪੀਲ ਕਰਦਾ ਹਾਂ ਕਿ ਜ਼ਮੀਨੀ ਹਲਾਤਾਂ ਤੋਂ ਜਾਣੂ ਹੋਵੋ ਅਤੇ ਸਮਝੋ ਕਿ ਇਸ ਸਮੇਂ ਪ੍ਰਭਾਵਿਤ ਇਲਾਕੇ ਦੀ ਸਥਿਤੀ ਮੁਤਾਬਕ ਇਕੱਲਾ ਮੁਕਤਸਰ ਮੰਡਲ ਸੇਵਾਵਾਂ ਲਈ ਸਮਰੱਥ ਨਹੀਂ ਹੋਵੇਗਾ, ਇਸ ਲਈ ਉਕਤ ਦੋਵੇਂ ਦਫ਼ਤਰਾਂ ਨੂੰ ਹੋਰ ਸਮਰੱਥ ਕਰਕੇ ਇਸੇ ਇਲਾਕੇ ਵਿੱਚ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ ਅਤੇ ਇਨ੍ਹਾਂ ਨੂੰ ਕਿਸੇ ਵੀ ਹੋਰ ਮੰਡਲ ਵਿੱਚ ਮਰਜ਼ ਨਾ ਕੀਤਾ ਜਾਵੇ।" 






 


ਇਹ ਵੀ ਪੜ੍ਹੋ


 


Punjab Breaking News LIVE: ਸਿਸੋਦੀਆ ਦੇ ਘਰ ਸੀਬੀਆਈ ਦੇ ਛਾਪੇ 'ਤੇ ਕੋਹਰਾਮ, ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ ਆਈ ਸਾਹਮਣੇ, 36 ਹਜ਼ਾਰ ਕੱਚੇ ਕਾਮਿਆਂ ਲਈ ਖੁਸ਼ਖਬਰੀ, ਕਿਸਾਨ ਅੰਦੋਲਨ ਮੁੜ ਸ਼ੁਰੂ..ਅੱਜ ਦੀਆਂ ਵੱਡੀਆਂ ਖਬਰਾਂ


'ਆਪ' ਲਗਾਤਾਰ ਭਾਰਤ ਦੀ ਤਰੱਕੀ ਲਈ ਕੰਮ ਕਰ ਰਹੀ ਪਰ ਕੁਝ ਲੋਕਾਂ ਨੂੰ ਇਹ ਪਸੰਦ ਨਹੀਂ, ਤੁਸੀਂ ਆਪਣਾ ਜ਼ੋਰ ਲਾ ਲਓ, ਕੇਜਰੀਵਾਲ ਨੇ ਵੰਗਾਰਿਆ


Railway Update: ਅੱਜ ਟਰੇਨ ਤੋਂ ਸਫਰ ਕਰਨ ਵਾਲੇ ਯਾਤਰੀ ਧਿਆਨ ਦੇਣ! ਰੇਲਵੇ ਨੇ 140 ਟਰੇਨਾਂ ਨੂੰ ਕੀਤਾ ਰੱਦ, ਜਾਣੋ ਕਾਰਨ


CBI Raid at Sisodia's house : ਡਿਪਟੀ ਸੀਐੱਮ ਮਨੀਸ਼ ਸਿਸੋਦੀਆ ਦੇ ਘਰ ਛਾਪੇ 'ਤੇ ਕਪਿਲ ਸਿੱਬਲ ਤੋਂ ਲੈ ਕੇ ਭਗਵੰਤ ਮਾਨ ਤੱਕ, ਕਿਸ ਨੇ ਕੀ ਕਿਹਾ


ਪਟਿਆਲਾ ਸ਼ਹਿਰ ਨੂੰ 24 ਘੰਟੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 342 ਕਰੋੜ ਦੇ ਨਹਿਰੀ ਜਲ ਸਪਲਾਈ ਪ੍ਰਾਜੈਕਟ ਨੂੰ ਇਕ ਸਾਲ 'ਚ ਮੁਕੰਮਲ ਕਰਨ ਦੇ ਆਦੇਸ਼


PNB ਦੇ ਗਾਹਕਾਂ ਲਈ ਸ਼ਾਨਦਾਰ ਤੋਹਫਾ, ਬੈਂਕ ਮੁਫਤ 'ਚ ਦੇ ਰਿਹੈ 8 ਲੱਖ ਰੁਪਏ ਦਾ ਫ਼ਾਇਦਾ, ਜਾਣੋ ਕਿਵੇਂ