Breaking NEWS: ਪੰਜਾਬ ਸਣੇ ਦੇਸ਼ ਦੇ ਕਈ ਹਿੱਸਿਆਂ 'ਚ ਭੂਚਾਲ, ਅਫਗਾਨਿਸਤਾਨ ਭੂਚਾਲ ਦਾ ਕੇਂਦਰ
ਏਬੀਪੀ ਸਾਂਝਾ | 20 Dec 2019 05:15 PM (IST)
ਪੰਜਾਬ 'ਚ ਭੂਚਾਲ ਦੇ ਝਟਕੇ, ਉੱਤਰੀ ਭਾਰਤ ਕੰਬਿਆ
ਉੱਤਰ ਭਾਰਤ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਕਸ਼ਮੀਰ 'ਚ ਜ਼ੋਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਸ਼ਾਮ 5.12 ਵਜੇ ਆਇਆ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੱਸਿਆ ਜਾ ਰਿਹਾ ਹੈ। ਅਫਗਾਨਿਸਤਾਨ 'ਚ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਇਹ ਅਫਗਾਨਿਸਤਾਨ ਦੇ ਉੱਤਰ-ਪੂਰਬ 'ਚ ਕਾਬੁਲ 'ਚ ਇਸ ਦਾ ਕੇਂਦਰ ਦੱਸਿਆ ਜਾ ਰਿਹਾ ਹੈ। ਭੂਚਾਲ ਦਾ ਕੇਂਦਰ ਧਰਤੀ ਤੋਂ 225 ਕਿਲੋਮੀਟਰ ਹੇਠਾਂ ਸੀ। ਚੰਡੀਗੜ੍ਹ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਚ ਸ਼ਾਮ 5:12 ਵਜੇ ਆਏ। ਦਿੱਲੀ-ਐਨਸੀਆਰ ਸਣੇ ਪੰਜਾਬ-ਹਰਿਆਣਾ 'ਚ ਵੀ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।