ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਬਾਹੂਬਲੀ ਮੁਖਤਾਰ ਅੰਸਾਰੀ ਦੀਆਂ ਮੁਸ਼ਕਿਲਾਂ ਫ਼ਿਰ ਵੱਧਣ ਵਾਲੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਮੁਖਤਾਰ ਅੰਸਾਰੀ ਦੀਆਂ ਪੰਜਾਬ ਵਿਚ ਜਾਇਦਾਦਾਂ ਦਾ ਰਿਕਾਰਡ ਖੰਗਾਲਨ ਦੀ ਤਿਆਰੀ ਕਰ ਰਹੀ ਹੈ। ਰਾਜ ਵਿੱਚ ਮੁਖਤਾਰ ਆਪਣੇ ਸਾਲੇ ਸ਼ਹਿਜ਼ਾਦ ਜ਼ਰੀਏ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਹੈ। 


 

ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਨੇ ਵੀਰਵਾਰ ਨੂੰ ਅੰਸਾਰੀ ਦੇ ਉੱਤਰ ਪ੍ਰਦੇਸ਼ ਦੇ ਲਖਨਊ, ਗਾਜ਼ੀਪੁਰ, ਮਊ ਅਤੇ ਦਿੱਲੀ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਸਨ। ਸੂਤਰਾਂ ਮੁਤਾਬਕ ਗਾਜ਼ੀਪੁਰ ਦੇ ਮੁਹੰਮਦਾਬਾਦ 'ਚ ਅੰਸਾਰੀ ਦੇ ਪਰਿਵਾਰ ਦੇ ਘਰ, ਲਖਨਊ ਦੇ ਦਾਲੀਬਾਗ ਇਲਾਕੇ 'ਚ ਅਫਜ਼ਲ ਦੀ ਜਾਇਦਾਦ ਤੋਂ ਇਲਾਵਾ ਹੁਸੈਨਗੰਜ 'ਚ ਮੁਖਤਾਰ ਦੇ ਸਾਥੀਆਂ ਦੀ ਇਕ ਇਮਾਰਤ ਦੀ ਤਲਾਸ਼ੀ ਲਈ ਗਈ।



ਮੁਖਤਾਰ ਅੰਸਾਰੀ ਦੇ ਖਿਲਾਫ ਈਡੀ ਨੇ 2021 ਵਿੱਚ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਦਰਜ ਇੱਕ ਕੇਸ ਦੇ ਸਬੰਧ ਵਿੱਚ ਛਾਪੇ ਮਾਰੇ ਸਨ। ਹੁਣ ਈਡੀ ਯੂਪੀ ਤੋਂ ਬਾਅਦ ਪੰਜਾਬ ਵਿੱਚ ਅੰਸਾਰੀ ਦੇ ਰੀਅਲ ਅਸਟੇਟ ਕਾਰੋਬਾਰ ਵਿੱਚ ਪੈਸੇ ਅਤੇ ਉਸ ਦੀਆਂ ਜਾਇਦਾਦਾਂ ਦੇ ਰਿਕਾਰਡ ਦੀ ਪੜਤਾਲ ਕਰਨ ਜਾ ਰਹੀ ਹੈ। ਵੀਰਵਾਰ ਨੂੰ ਅੰਸਾਰੀ ਦੇ ਯੂ.ਪੀ 'ਚ 11 ਟਿਕਾਣਿਆਂ 'ਤੇ ਛਾਪੇਮਾਰੀ ਹੋਈ ਸੀ ਹੈ।


ਸਾਲਾ ਸ਼ਹਿਜ਼ਾਦ ਦੇਖਦਾ ਹੈ ਕਾਰੋਬਾਰ  

ਸਾਲਾ ਸ਼ਹਿਜ਼ਾਦ ਪੰਜਾਬ ਵਿੱਚ ਅੰਸਾਰੀ ਦਾ ਰੀਅਲ ਅਸਟੇਟ ਕਾਰੋਬਾਰ ਦੇਖ ਰਿਹਾ ਹੈ। ਸ਼ਹਿਜ਼ਾਦ ਉੱਤਰ ਪ੍ਰਦੇਸ਼ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਹੈ। ਪੰਜਾਬ ਦਾ ਇੱਕ ਨਾਮੀ ਗੈਂਗਸਟਰ ਸ਼ਹਿਜ਼ਾਦ ਦੀ ਇਸ ਧੰਦੇ ਵਿੱਚ ਮਦਦ ਕਰ ਰਿਹਾ ਹੈ। ਸ਼ਹਿਜ਼ਾਦ ਦੇ ਨਾਲ ਕੁਝ ਹੋਰ ਲੋਕ ਵੀ ਇਸ ਕੰਮ ਵਿੱਚ ਸ਼ਾਮਲ ਹਨ।

 


 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।