ਈਡੀ ਨੇ ਰਣਇੰਦਰ ਨੂੰ 6 ਨਵੰਬਰ ਨੂੰ ਪੇਸ਼ ਹੋਣ ਦਾ ਦਿੱਤਾ ਨੋਟਿਸ
ਏਬੀਪੀ ਸਾਂਝਾ | 27 Oct 2020 04:26 PM (IST)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਹੁਣ 6 ਨਵੰਬਰ ਨੂੰ ਮੁੜ ਜਲੰਧਰ ਦਫਤਰ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ।
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈਡੀ ਹੁਣ 6 ਨਵੰਬਰ ਨੂੰ ਮੁੜ ਜਲੰਧਰ ਦਫਤਰ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਣਇੰਦਰ ਨੂੰ 27 ਅਕਤੂਬਰ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਸੰਮਨ ਭੇਜਿਆ ਗਿਆ ਸੀ ਪਰ ਮੰਗਵਾਰ ਨੂੰ ਰਣਇੰਦਰ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਦੱਸ ਦਈਏ ਕਿ ਉਨ੍ਹਾਂ ਨੇ ਓਲੰਪਿਕ ਖੇਡਾਂ 2021 ਲਈ ਸੰਸਦੀ ਕਮੇਟੀ ਨਾਲ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਅਗਲੀ ਤਾਰੀਖ ਦੀ ਮੰਗ ਕੀਤੀ ਸੀ। ਐਡਵੋਕੇਟ ਜੈਵੀਰ ਨੇ ਕਿਹਾ ਕਿ ਈਡੀ ਦੇ ਨੋਟਿਸ ਵਿੱਚ ਇਹ ਵੀ ਸਪਸ਼ਟ ਨਹੀਂ ਹੈ ਕਿ ਕਿਸ ਕੇਸ ਨੂੰ ਸੰਮਨ ਭੇਜਿਆ ਗਿਆ ਹੈ। ਆਖਰ ਕੀ ਹੈ ਕੈਪਟਨ ਦੇ ਬੇਟੇ ਦੇ ਸਵਿਸ ਖਾਤਿਆਂ ਦਾ ਭੇਤ, 'ਏਬੀਪੀ ਨਿਊਜ਼' ਨੇ ਕੀਤਾ ਵੱਡਾ ਖੁਲਾਸਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904