Excise policy: ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਰਡਾਰ 'ਤੇ ਹੁਣ ਪੰਜਾਬ ਦੇ ਅਫ਼ਸਰ ਆ ਗਏ ਹਨ। ED ਨੇ ਮੰਗਲਵਾਰ ਨੂੰ ਪੰਜਾਬ ਐਕਸਾਇਜ਼ ਵਿਭਾਗ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਦੇ ਘਰ ਰੇਡ ਕੀਤੀ। ਇਹ ਰੇਡ ਉਨ੍ਹਾਂ ਦੇ ਪੰਚਕੁਲਾ ਦੇ ਸੈਕਟਰ 8 ਸਥਿਤ ਘਰ ਵਿੱਚ ਹੋਈ, ਜਿੱਥੇ ਕਈ ਦਸਤਾਵੇਜ਼ ਖੰਘਾਲੇ ਗਏ। ਹਾਲਾਂਕਿ ਅਜੇ ਤੱਕ ED ਵੱਲੋਂ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ ਹੈ।


ਨਰੇਸ਼ ਦੁਬੇ 'ਤੇ ਛਾਪੇਮਾਰੀ ਦੀ ਵਜ੍ਹਾ


ਇਸ ਮਾਮਲੇ ਵਿੱਚ ਅਹਿਮ ਗੱਲ ਇਹ ਹੈ ਕਿ ਪੰਜਾਬ ਵਿੱਚ ਕਿਸੇ ਦੂਜੇ ਐਕਸਾਇਜ਼ ਅਫ਼ਸਰ ਦੀ ਜਾਂਚ ਨਹੀਂ ਹੋਈ ਤਾਂ ਇੱਥੇ ਸਵਾਲ ਉੱਠਦਾ ਹੈ ਕਿ ਨਰੇਸ਼ ਦੁਬੇ ਦਿੱਲੀ ਵਾਲੀ ਐਕਸਾਇਜ਼ ਪਾਲਿਸੀ ਨਾਲ ਜੁੜਿਆ ਹੋਇਆ ਹੈ।


ਇਹ ਵੀ ਪੜ੍ਹੋ: ਹੋ ਜਾਓ ਤਿਆਰ, ਪੰਜਾਬ ਵਿੱਚ ਛੇਤੀ ਹੀ ਬਣਨ ਜਾ ਰਹੀ ਹੈ ਫ਼ਿਲਮ ਸਿਟੀ


ਸਿਆਸਤ ਤੋਂ ਪ੍ਰੇਰਿਤ ਤਾਂ ਨਹੀਂ ਹੈ ਰੇਡ


ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਈਡੀ ਨੇ ਦੇਸ਼ਭਰ ਵਿੱਚ 30 ਤੋਂ ਜ਼ਿਆਦਾ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ। ਈਡੀ ਦੀ ਇਹ ਛਾਪੇਮਾਰੀ ਉਦੋਂ ਹੋਈ ਜਦੋਂ 7 ਤੇ 8 ਸਤੰਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ(Arvind Kejriwal) ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(Bhagwant mann) ਨੇ ਹਿਸਾਰ ਵਿੱਚ ਕਈ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਾ ਹੈ। ਈਡੀ ਦੀ ਕਾਰਵਾਈ ਨੂੰ ਐਕਸਾਇਜ਼ ਪਾਲਿਸੀ ਨਾਲ ਜੁੜਿਆ ਮਾਮਲਾ ਦੱਸਿਆ ਜਾ ਰਿਹਾ ਹੈ। ਈਡੀ ਨੇ ਹਾਲ ਹੀ ਵਿੱਚ ਦਿੱਲੀ ਵਿੱਚ ਸ਼ਰਾਬ ਪਾਲਿਸੀ ਦੇ ਕਥਿਤ ਘਪਲੇ ਵਿੱਚ ਮਨੀ ਲਾਡਰਿੰਗ ਦੀ ਜਾਂਚ ਸ਼ੁਰੂ ਕੀਤੀ ਹੈ।


ਇਹ ਵੀ ਪੜ੍ਹੋ: 'ਆਪਣੀ ਕਿਸਮਤ ਬਦਲਣ ਲਈ ਕਿਸਾਨ ਅਪਣਾਉਣ ਸਹਾਇਕ ਧੰਦੇ'


ਪੰਜਾਬ ਦੀ ਐਕਸਾਇਜ਼ ਪਾਲਿਸੀ ਵੀ ਵਿਵਾਦਾ 'ਚ


ਪੰਜਾਬ ਦੀ ਐਕਸਾਇਜ਼ ਪਾਲਿਸੀ ਵੀ ਵਿਵਾਦਾਂ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੇ ਇਸ ਨੂੰ ਦਿੱਲੀ ਦੀ ਨਕਲ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਉੱਥੇ ਘਪਲਾ ਹੋਇਆ ਤਾਂ ਪੰਜਾਬ ਦੀ ਨੀਤੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਸੁਖਬੀਰ ਬਾਦਲ(Sukhbir badal) ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਇਸ ਨੀਤੀ ਵਿੱਚ 500 ਕਰੋੜ ਦਾ ਘਪਲਾ ਹੋਇਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।