ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ (AAP) ਦੇ ਆਗੂਆਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਇਸੇ ਸਿਲਸਿਲੇ ਵਿੱਚ ਈਡੀ ਨੇ ਅਮਾਨਤੁੱਲ੍ਹਾ ਖ਼ਾਨ ਦੇ ਘਰ ਛਾਪਾ ਮਾਰਿਆ ਹੈ। ਈਡੀ ਨੇ ਇਹ ਛਾਪੇਮਾਰੀ ਪਿਛਲੇ ਸਾਲ ਅਮਾਨਤੁੱਲ੍ਹਾ ਖ਼ਾਨ 'ਤੇ ਲੱਗੇ ਵਕਫ਼ ਬੋਰਡ ਜ਼ਮੀਨ ਘੁਟਾਲੇ ਦੇ ਦੋਸ਼ਾਂ ਦੇ ਆਧਾਰ 'ਤੇ ਕੀਤੀ ਹੈ।
ਪਿਛਲੇ ਸਾਲ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ACB) ਨੇ ਦਿੱਲੀ ਵਿੱਚ ਅਮਾਨਤ ਨਾਲ ਸਬੰਧਤ 5 ਥਾਵਾਂ ’ਤੇ ਛਾਪੇ ਮਾਰੇ ਸਨ। ਇਸ ਛਾਪੇਮਾਰੀ ਵਿੱਚ 12 ਲੱਖ ਰੁਪਏ ਦੀ ਨਕਦੀ, 1 ਬਿਨਾਂ ਲਾਇਸੈਂਸ ਬਰੇਟਾ ਪਿਸਤੌਲ ਅਤੇ 2 ਵੱਖ-ਵੱਖ ਬੋਰ ਦੇ ਕਾਰਤੂਸ ਬਰਾਮਦ ਕੀਤੇ ਗਏ ਹਨ।
ਪਿਛਲੇ ਸਾਲ ACB ਨੇ ਅਮਾਨਤੁੱਲ੍ਹਾ ਖਾਨ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਅਦ ਵਿੱਚ ਉਸਨੂੰ ਜ਼ਮਾਨਤ ਵੀ ਮਿਲ ਗਈ ਸੀ। ਈਡੀ ਦੀ ਇਹ ਛਾਪੇਮਾਰੀ ਉਨ੍ਹਾਂ ਡਾਇਰੀਆਂ ਨੂੰ ਲੈ ਕੇ ਚੱਲ ਰਹੀ ਹੈ ਜੋ ਪਿਛਲੇ ਸਾਲ ਵਕਫ਼ ਬੋਰਡ ਮਾਮਲੇ ਵਿੱਚ ਏਸੀਬੀ ਦੀ ਛਾਪੇਮਾਰੀ ਦੌਰਾਨ 'ਆਪ' ਵਿਧਾਇਕ ਦੇ ਨਜ਼ਦੀਕੀ ਥਾਵਾਂ ਤੋਂ ਮਿਲੀਆਂ ਸਨ। ਦਰਅਸਲ, ਸੀਬੀਆਈ ਅਤੇ ਏਸੀਬੀ ਨੇ ਦਿੱਲੀ ਵਕਫ਼ ਬੋਰਡ ਵਿੱਤੀ ਬੇਨਿਯਮੀਆਂ ਦੇ ਮਾਮਲੇ ਵਿੱਚ ਵੱਖ-ਵੱਖ ਮਾਮਲੇ ਦਰਜ ਕੀਤੇ ਹਨ।
ਹਵਾਲਾ ਰਾਹੀਂ ਵਿਦੇਸ਼ ਭੇਜਿਆ ਜਾ ਰਿਹਾ ਸੀ ਪੈਸਾ?
ਅਮਾਨਤੁੱਲ੍ਹਾ ਖ਼ਾਨ ਨੂੰ ਪਿਛਲੇ ਸਾਲ ਏਸੀਬੀ ਨੇ ਗ੍ਰਿਫਤਾਰ ਕੀਤਾ ਸੀ। ਤਲਾਸ਼ੀ ਦੌਰਾਨ ਕੁਝ ਡਾਇਰੀਆਂ ਬਰਾਮਦ ਹੋਈਆਂ। ਇਹ ਡਾਇਰੀਆਂ ਅਮਾਨਤੁੱਲ੍ਹਾ ਖ਼ਾਨ ਦੇ ਕਰੀਬੀ ਸਾਥੀ ਤੋਂ ਮਿਲੀਆਂ ਹਨ। ਜਿਸ ਵਿਚ ਹਵਾਲਾ ਲੈਣ-ਦੇਣ ਦਾ ਮਾਮਲਾ ਸਾਹਮਣੇ ਆਇਆ ਸੀ। ਵਿਦੇਸ਼ਾਂ ਤੋਂ ਵੀ ਕੁਝ ਲੈਣ-ਦੇਣ ਦੀ ਸੂਚਨਾ ਮਿਲੀ ਹੈ। ਏਸੀਬੀ ਨੇ ਆਪਣੀ ਜਾਂਚ ਈਡੀ ਨਾਲ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ : ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਲਈ ਭਾਜਪਾ ਉਮੀਦਵਾਰਾਂ ਦੀ ਸੂਚੀ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਟਿਕਟ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial