ਜਲੰਧਰ: ਇੱਥੇ ਅੱਜ ਸਵੇਰੇ ਤੋਂ ਈਡੀ ਦੀ ਟੀਮ ਨੇ ਕੁੱਝ ਟਰੈਵਲ ਏਜੰਟਾਂ ਦੇ ਦਫਤਰਾਂ ਤੇ ਘਰਾਂ 'ਚ ਛਾਪੇਮਾਰੀ ਕੀਤੀ। ਇਸ ਦੀ ਜਾਂਚ ਹਾਲੇ ਵੀ ਜਾਰੀ ਹੈ। ਇਹ ਰੇਡ ਏਜੀਆਈ ਬਿਲਡਿੰਗ 'ਚ ਚੱਲ ਰਹੀ ਹੈ।


ਜਲੰਧਰ ‘ਚ ਏਜੀਆਈ ਬਿਜਨੈੱਸ ਸੈਂਟਰ ਦੇ 3 ਇਮੀਗ੍ਰੇਸ਼ਨ ਤੇ ਟਰੈਵਲ ਏਜੰਟਾਂ ‘ਤੇ ਈਡੀ ਨੇ ਛਾਪੇਮਾਰੀ ਕੀਤੀ। ਈਡੀ ਵੱਲੋਂ ਇਹ ਰੇਡ ਸਵੇਰੇ ਚਾਰ ਵਜੇ ਦੇ ਕਰੀਬ ਕੀਤੀ ਗਈ।

ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨ ਟਰੈਵਲ ਏਜੰਟਾਂ ‘ਚ ਰਮਨ ਕੁਮਾਰ (ਏਅਰ ਕਾਰਪੋਰੈਟ), ਗੁਨਦੀਪ ਸਿੰਘ (ਗੁਰੂਕੁਲ ਗਲੋਬਲ) ਤੇ ਸਰਬਜੀਤ ਸ਼ਰਮਾ (ਟੀਐਨਸੀ ਇਮੀਗ੍ਰੇਸ਼ਨ) ਸਾਮਲ ਹਨ। ਰੇਡ ਅਜੇ ਵੀ ਜਾਰੀ ਹੈ।