ਅਬਦੁੱਲ ਰਸ਼ੀਦ ਉਰਫ਼ ਘੁੱਦੂ ਦੇ ਭਰਾ ਦਾ ਰਾਤ ਨੂੰ ਪੈਲੇਸ 'ਚ ਵਿਆਹ ਸੀ। ਰਾਤ ਕਰੀਬ 8:30 ਵਜੇ ਪੰਜ ਅਣਪਛਾਤੇ ਵਿਅਕਤੀ ਪੈਲੇਸ 'ਚ ਆਏ। ਉਨ੍ਹਾਂ ਨੇ ਸਟੇਜ 'ਤੇ ਨੱਚ ਰਹੇ ਅਬਦੁੱਲ ਰਸ਼ੀਦ ਨੂੰ ਫੋਨ ਕਰ ਬਾਹਰ ਬੁਲਾਇਆ। ਉਨ੍ਹਾਂ ਨੂੰ ਮਿਲਣ ਜਿਉਂ ਹੀ ਅਬਦੁੱਲ ਬਾਹਰ ਵੱਲ ਗਿਆ ਤਾਂ ਹਮਲਾਵਰਾਂ ਨੇ ਉਸ 'ਤੇ ਗੋਲ਼ੀਆਂ ਦੀ ਵਾਛੜ ਕਰ ਦਿੱਤੀ। ਇਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਗੋਲ਼ੀਆਂ ਦੀ ਆਵਾਜ਼ ਸੁਣ ਕੇ ਪੈਲੇਸ 'ਚ ਹਫੜਾ-ਦਫੜੀ ਮੱਚ ਗਈ। ਉਸੇ ਦਾ ਫ਼ਾਇਦਾ ਉਠਾ ਕੇ ਹਮਲਾਵਰ ਮੌਕੇ ਤੋਂ ਭੱਜ ਗਏ। ਦੂਜੇ ਪਾਸੇ ਪੈਰ 'ਤੇ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਏ ਬਿਜਲੀ ਮੁਲਾਜ਼ਮ ਅਰੁਣ ਚੌਹਾਨ ਨੂੰ ਮੁੱਢਲੇ ਇਲਾਜ ਮਗਰੋਂ ਲੁਧਿਆਣਾ ਰੈਫਰ ਕੀਤਾ ਗਿਆ ਹੈ। ਅਬਦੁੱਲ ਨੂੰ ਪੰਜ ਗੋਲ਼ੀਆਂ ਲੱਗੀਆਂ।
ਡੀਐਸਪੀ ਸੁਮਿਤ ਸੂਦ ਨੇ ਕਿਹਾ ਕਿ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਤੋਂ ਇਲਾਵਾ ਪ੍ਰੋਗਰਾਮ 'ਚ ਚੱਲ ਰਹੇ ਕੈਮਰਿਆਂ ਦੀ ਫੁਟੇਜ਼ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਬਦੁੱਲ 'ਤੇ 15 ਕੇਸ ਚੱਲ ਰਹੇ ਹਨ। ਕੁਝ ਸਮਾਂ ਪਹਿਲਾਂ ਹੀ ਉਹ ਪੈਰੋਲ 'ਤੇ ਬਾਹਰ ਆਇਆ ਸੀ।