Education department issued orders : ਪੰਜਾਬ ਵਿੱਚ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਪੰਜਾਬ ਦੇ ਸਕੂਲਾਂ ਨੂੰ ਵੀ ਚੋਰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਪੰਜਾਬ ਵਿੱਚ ਆਂਗਨਵਾੜੀ ਸੈਂਟਰਾਂ ਤੇ ਸਰਕਾਰੀ ਸਕੂਲਾਂ ਵਿੱਚ ਵਧੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਡਰਦੇ ਸਿੱਖਿਆ ਵਿਭਾਗ ਨੇ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਮਿਡ-ਡੇ ਮੀਲ ਦੇ ਰਾਸ਼ਨ, ਗੈਸ ਸਲੰਡਰ ਤੇ ਭਾਂਡੇ ਸਮੇਤ ਹੋਰ ਸਾਮਾਨ ਦੀ ਰਖਵਾਲੀ ਕਰਨ ਦੀ ਹਦਾਇਤ ਜਾਰੀ ਕੀਤੀ ਹੈ ਤਾਂ ਜੋ ਸਕੂਲਾਂ ਵਿਚੋਂ ਸਮਾਨ ਚੋਰੀ ਨਾ ਕੀਤਾ ਜਾ ਸਕੇ।


ਜਿਹੜੇ ਸਕੂਲ ਪਿੰਡ ਦੀ ਅਬਾਦੀ ਤੋਂ ਬਾਹਰ ਹਨ, ਉੱਥੇ ਮਿਡ-ਡੇ ਮੀਲ ਦਾ ਪਿਆ ਸਾਰਾ ਸਮਾਨ ਰਾਸ਼ਨ, ਗੈਸ ਸਲੰਡਰ ਤੇ ਭਾਂਡੇ ਜ਼ਿਮੇਵਾਰ ਲੋਕਾਂ ਨੂੰ ਆਪਣੇ ਘਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਪਿੰਡ ਦੇ ਸਰਪੰਚਾਂ ਨੂੰ ਵੀ ਇਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਕੂਲਾਂ ਨੂੰ ਇਹ ਵੀ ਹੁਕਮ ਜਾਰੀ ਹੋਏ ਹਨ ਕਿ ਮਿਡ-ਡੇ ਮੀਲ ਲਈ ਰਸੋਈ ਅੰਦਰ ਕਿਹੜਾ ਕਿਹੜਾ ਸਮਾਨ ਪਿਆ ਹੋਇਆ ਹੈ। ਉਸ ਦੀ ਸੂਚੀ ਬਣਾ ਕਿ ਉਸ ਨੂੰ ਵਿਭਾਗ ਦੀ ਵੈੱਬਸਾਈਟ 'ਤੇ ਅਪਲੋਡ ਕੀਤਾ ਜਾਵੇ। 


ਚੋਰੀ ਦੀ ਵਾਰਦਾਤ ਨੂੰ ਘੱਟ ਕਰਨ ਲਈ ਕਿਹਾ ਗਿਆ ਹੈ ਕਿ ਜਿਹਨਾਂ ਸਕੂਲਾਂ ਵਿੱਚ ਸੀਸੀਟੀਵੀ ਕੈਮਰੇ ਲੱਗੇ ਹਨ, ਉਨ੍ਹਾਂ ਨੂੰ 24 ਘੰਟੇ ਚਾਲੂ ਰੱਖਿਆ ਜਾਵੇ ਅਤੇ ਸਕੂਲ ਵਿੱਚ ਚੌਕੀਦਾਰ ਡਿਊਟੀ 'ਤੇ ਤਾਇਨਾਤ ਕੀਤਾ ਜਾਵੇ। ਇਸ ਤੋਂ ਇਲਾਵਾ ਸਕੂਲ ਨੂੰ ਲਗਾਏ ਲੌਕ ਖਰਾਬ ਨਾਲ ਹੋਣ ਇਸ ਦਾ ਵੀ ਧਿਆਨ ਰੱਖਿਆ ਜਾਵੇ ਤੇ ਛੁੱਟੀਆਂ ਵਿੱਚ ਸਕੂਲ ਸਟਾਫ਼ ਨੂੰ ਵਾਰੀ ਵਾਰੀ ਸਕੂਲ ਆਉਣ ਦੀ ਹਦਾਇਤ ਕੀਤੀ ਗਈ ਹੈ ਤੇ ਸਾਰਾ ਸਮਾਨ ਵੀ ਸਮੇਂ ਸਿਰ ਚੈੱਕ ਕੀਤਾ ਜਾਵੇ।


 


ਦੇਖਿਆ ਜਾਵੇ ਤਾਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈਣ ਦੇ ਨਾਲ ਹੀ ਚੋਰਾਂ ਦਾ ਟਾਰਗੇਟ ਸਕੂਲ ਹੁੰਦੇ ਸਨ। ਚੋਰੀ ਤੋਂ ਬਾਅਦ ਸਕੂਲ ਦੇ ਸਟਾਫ਼ ਨੂੰ ਵੀ ਕਾਫ਼ੀ ਦੌੜ ਭੱਜ ਪੈ ਜਾਂਦੀ ਹੈ ਪਹਿਲਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਚੱਕਰ ਮਾਰੋ, ਫਿਰ ਸਿੱਖਿਆ ਵਿਭਾਗ ਨੂੰ ਵੱਖ ਤੋਂ ਰਿਪੋਰਟ ਭੇਜੋ। ਇਸ ਲਈ ਹੁਣ ਸਿੱਖਿਆ ਵਿਭਾਗ ਨੇ ਚੋਰੀ ਦੀ ਵਾਰਦਾਤ ਤੋਂ ਬਚਣ ਲਈ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਹਨ। 


 


Education Loan Information:

Calculate Education Loan EMI