ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ਼ ਇੱਕ ਵਾਰ ਮੁੜ ਤੋਂ ਬਿਕਰਮ ਸਿੰਘ ਮਜੀਠੀਆ ਨੇ ਮੋਰਚਾ ਖੋਲ੍ਹ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਾਰੀ ਕਰਕੇ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਹਰਜੋਤ ਬੈਂਸ ਨੇ ਇੱਕ ਗੁਰਸਿੱਖ ਵਿਅਕਤੀ ਦੀ ਦਾੜ੍ਹੀ ਅਤੇ ਦਸਤਾਰ ਦੇ ਬੇਅਦਬੀ ਕੀਤੀ ਹੈ। 


ਬਿਕਰਮ ਮਜੀਠੀਆ ਨੇ ਇੱਕ ਵੀਡੀਓ ਦੱਸਦੇ ਹੋਏ ਦਾਅਵਾ ਕੀਤਾ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਵੀਰ ਸਿੰਘ ਸ਼ਾਹਪੁਰ ਨੇ ਇਲਜ਼ਾਮ ਲਾਏ ਹਨ ਕਿ ਪੁਲਿਸ ਨੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਹਿਣ 'ਤੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਪੁਲਿਸ ਨੇ ਮੇਰੀ ਦਾੜ੍ਹੀ ਤੇ ਦਸਤਾਰ ਦੀ ਬੇਅਦਬੀ ਕੀਤੀ ਹੈ। 


ਇਸ ਤੋਂ ਬਾਅਦ ਮਜੀਠੀਆ ਨੇ ਟਵੀਟ 'ਚ ਲਿਖਿਆ ਕਿ - ''ਅੱਜ ਤੱਕ ਇਹ ਤਾਂ ਸੁਣਿਆ ਸੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬੀ ਮਾਂ ਬੋਲੀ ਤੇ ਸਿੱਖੀ ਦੇ ਖਿਲਾਫ਼ ਹਨ ਪਰ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸਾਜੇ ਖ਼ਾਲਸੇ ਦੀ ਦਾਹੜੀ ਤੇ ਕੇਸਾਂ ਦੀ ਬੇਅਦਬੀ ਪੁਲਿਸ ਮੁਲਾਜ਼ਮਾਂ ਵੱਲੋਂ ਆਪ ਦੇ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ’ਤੇ ਵਿਵੇਕ ਸੋਨੀ ਵੱਲੋਂ ਕੀਤੀ ਗਈ ਹੋਵੇ...


ਅਕਾਲ ਪੁਰਖ ਇਹਨਾਂ ਨੂੰ ਅਕਲ ਬਖ਼ਸ਼ੇ ....ਜਿਹਨਾਂ ਨੇ ਖਾਲਸਾ ਦੀ ਜਨਮ ਭੂਮੀ ’ਤੇ ਸਿਰਫ਼ ਇਸ ਕਰਕੇ ਕੇਸਾਂ . ਦਾਹੜੇ ਦਾ ਅਪਮਾਨ ਕੀਤਾ ਤਾਂ ਜੋ ਇਹਨਾਂ ਦੇ ਨਜ਼ਾਇਜ਼ ਕੰਮ ਚੱਲਦੇ ਰਹਿਣ। 


ਤੁਸੀਂ ਆਪ ਤੇ ਗੁਰਸਿੱਖੀ ਮੰਨਦੇ ਨਹੀਂ ਤੇ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਪਹੁੰਚ ਜਾਂਦੇ ਹੋ ਭਗਵੰਤ ਮਾਨ ਜੀ....ਪਰ ਮੇਰੀ ਆਪ ਜੀ ਨੂੰ ਰਾਇ ਹੈ ਕਿ ਕੁਝ ਤਾਂ ਉਸ ਅਕਾਲ ਪੁਰਖ ਤੋਂ ਡਰੋ..ਜਦੋਂ ਉਹਦੀ ਡਾਂਗ ਵਰਦੀ ਹੈ ਤਾਂ ਲੋਕਾਂ ਨੂੰ ਸਭ ਦਿਸਦਾ ਹੈ...ਰੱਬ ਤੋਂ ਡਰੋ ਭਗਵੰਤ ਮਾਨ ਜੀ...''



 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial