1158 Assistant Professors - ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਸੁਸਾਈਡ ਮਾਮਲੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਬੁਰੀ ਤਰ੍ਹਾਂ ਨਾਲ ਘਿਰਦੇ ਜਾ ਰਹੇ ਹਨ। ਹਲਾਂਕਿ ਪੰਜਾਬ ਪੁਲਿਸ ਨੇ ਹਾਲੇ ਤੱਕ ਉਹਨਾਂ ਖਿਲਾਫ਼ ਕੋਈ ਕਾਰਵਾਈ ਤਾਂ ਨਹੀਂ ਕੀਤੀ ਪਰ ਵਿਰੋਧੀ ਪਾਰਟੀਆਂ ਸਵਾਲ 'ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਦੌਰਾਨ ਸਾਬਕਾ ਸਿੱਖਿਆ ਮੰਤਰੀ ਅਤੇ ਕਾਂਗਰਸ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਇੱਕ ਟਵੀਟ ਕਰਕੇ ਮੁੜ ਮੰਤਰੀ ਹਰਜੋਤ ਬੈਂਸ ਨੂੰ ਘੇਰਿਆ ਹੈ।
ਪਰਗਟ ਸਿੰਘ ਨੇ ਅਵੀਟ ਕਰਦੇ ਹੋਏ ਲਿਖਿਆ ਹੈ ਕਿ - ਸਿੱਖਿਆ ਮੰਤਰੀ @harjotbains ਨੂੰ ਕੀਤੇ ਵਾਅਦਿਆਂ ਦੀ ਪੂਰਤੀ ਬਾਰੇ ਪੁੱਛਣ ਤੇ ਅਧਿਆਪਕ ਜੱਥੇਬੰਦੀਆਂ ਨੂੰ ਕੋਰਟ ਕੇਸ ਕਰਨ ਤੱਕ ਦੀ ਧਮਕੀ ਦਿੱਤੀ ਜਾਂਦੀ ਰਹੀ ਹੈ। ਮੁੱਖ ਮੰਤਰੀ @BhagwantMann ਇਸ ਗੱਲ ਤੋਂ ਅੰਦਾਜ਼ਾ ਲਗਾਓ, ਇੱਕ ਮੰਤਰੀ ਕਿਸ ਤਰ੍ਹਾਂ ਪ੍ਰੋਫ਼ੈਸਰਾਂ ਅਤੇ ਅਧਿਆਪਕਾਂ ਦੀ ਗੱਲ ਸੁਣਦਾ ਹੋਵੇਗਾ, ਕਿਸ ਤਰ੍ਹਾਂ ਮਸਲੇ ਹੱਲ ਕਰਦਾ ਹੋਵੇਗਾ? ਚੁਣੇ ਨੁਮਾਇੰਦਿਆਂ ਨੂੰ ਸਵਾਲ ਕਰਨ ਦੀ ਗੱਲ ਕਰਨ ਵਾਲੀ @AamAadmiParty ਦੇ ਖੁਦ ਦੇ ਮੰਤਰੀ ਲੋਕਾਂ ਨੂੰ ਧਮਕਾ ਰਹੇ ਹਨ! ਸਪੀਕਰ @Sandhwan ਜੀ, ਗ਼ੌਰ ਕਰੋ। ਕੀ ਮੰਤਰੀ ਜਾਂ ਸਰਕਾਰ ਨੂੰ ਸਵਾਲ ਕਰਨਾ ਕਾਨੂੰਨੀ ਜ਼ੁਰਮ ਹੈ?
ਦਰਅਸਲ ਸਿੱਖਿਆ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਇੱਕ ਪੋਸਟ ਪਾਈ ਸੀ। ਇਸ ਪੋਸਟ ਥੱਲੇ ਕੁਮੈਂਟ ਬਾਕਸ ਵਿੱਚ ਕੰਪਿਊਟਰ ਅਧਿਆਪਕ ਨੂੰ ਕੁੱਝ ਆਪਣੀਆਂ ਮੰਗਾਂ ਰੱਖੀਆਂ ਸਨ। ਜਿਸ 'ਤੇ ਸਿੱਖਿਆ ਮੰਤਰ ਹਰਜੋਤ ਬੈੈਂਸ ਭੜਕ ਗਏ, ਉਹਨਾਂ ਨੇ ਕਿਹਾ ਕਿ ਸੀ ਕਿ ਇਸ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਮਮਾਲੇ ਵਿੱਚ ਪੰਜਾਬ ਪੁਲਿਸ ਵੱਲੋਂ ਹਾਲੇ ਤੱਕ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਬਲਵਿੰਦਰ ਕੌਰ ਨੇ ਆਪਦੇ ਸੁਸਾਈਡ ਨੋਟ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜ਼ਿੰਮੇਵਾਰ ਠਹਿਰਾਇਆ ਹੋਇਆ ਹੈ। ਆਪਣੀ ਮੌਤ ਦਾ ਕਾਰਨ ਹੀ ਬਲਵਿੰਦਰ ਕੌਰ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਦੱਸਿਆ ਹੈ। ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਲਗਾਤਾਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਪੰਜਾਬ ਸਰਕਾਰ 'ਤੇ ਪੂਰਾ ਦਬਾਅ ਬਣਾਇਆ ਜਾ ਰਿਹਾ ਹੈ।