ਚੰਡੀਗੜ੍ਹ: ਅਮਰੀਕਾ (America) ਦੇ ਇੰਡੀਆਨਾਪੋਲਿਸ (Indianapolis) ਵਿਚ ਫੇਡੈਕਸ (FedEx) ਗਰਾਊਂਡ ਵਿੱਚ ਹੋਈ ਗੋਲੀਬਾਰੀ ਵਿੱਚ 8 ਲੋਕਾਂ ਦੀ ਮੌਤ ਹੋ ਗਈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Continues below advertisement


ਦੱਸ ਦੇਈਏ ਕਿ, ਅਮਰੀਕਾ ਵਿੱਚ ਹੋਈ ਇਸ ਅੰਨੇਵਾਹ ਫਾਇਰਿੰਗ ਵਿੱਚ ਚਾਰ ਸਿੱਖਾਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਪੰਜ ਹੋਰ ਲੋਕ ਜ਼ਖਮੀ ਵੀ ਹੋਏ ਹਨ।ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਦੁਖੱਦ ਘਟਨਾ ਤੇ ਸੋਗ ਪ੍ਰਗਾਟਿਆ ਹੈ। 


ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ


ਕੈਪਟਨ ਨੇ ਟਵੀਟ ਕਰ ਲਿਖਿਆ, “ ਇੰਡੀਆਨਾਪੋਲਿਸ ਵਿੱਚ ਫੇਡੈਕਸ ਗਰਾਉਂਡ 'ਚ ਵੱਡੀ ਗੋਲੀਬਾਰੀ ਦੀ ਘਟਨਾ ਤੋਂ ਹੈਰਾਨ ਹਾਂ, ਜਿਸ ਵਿੱਚ 4 ਸਿੱਖਾਂ ਸਣੇ 8 ਲੋਕਾਂ ਦੀ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰਾਂ ਨੂੰ ਤਾਕਤ ਦੀ ਪ੍ਰਾਰਥਨਾ ਕਰੋ। "


ਇਹ ਵੀ ਪੜ੍ਹੋ: ਗੁਰਨਾਮ ਭੁੱਲਰ ਨੇ ਪੰਜਾਬੀ ਫਿਲਮ ਲਈ ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ


ਬੰਦੂਕਧਾਰੀ ਹਮਲਾਵਰ ਦਾ ਪਛਾਣ 19 ਸਾਲਾ ਬਰੈਂਡਨ ਸਕਾਟ ਹੋਲ ਵਜੋਂ ਹੋਈ ਹੈ, ਜਿਸ ਨੇ ਇੰਡੀਆਨਾਪੋਲਿਸ ਦੇ ਫੇਡੈਕਸ ਕੰਪਨੀ ਦੇ ਕੈਂਪਸ ਵਿੱਚ ਵੀਰਵਾਰ ਦੇਰ ਰਾਤ ਗੋਲੀਬਾਰੀ ਕੀਤੀ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ।ਡਿਲਵਰੀ ਸੇਵਾ ਦੇਣ ਵਾਲੀ ਕੰਪਨੀ ਦੇ ਇਸ ਕੈਂਪਸ ਵਿਚ ਕੰਮ ਕਰਨ ਵਾਲੇ 90 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ