ਚੰਡੀਗੜ੍ਹ: ਕਹਿੰਦ ਨੇ ਕਿ ਰੱਬ ਜਦੋਂ ਦਿੰਦਾ ਛੱਪੜ ਫਾੜ ਕੇ ਦਿੰਦਾ, ਕੁਝ ਅਜਿਹਾ ਹੀ ਹੋਇਆ ਪੰਜਾਬ ਦੇ ਇੱਕ ਮਜ਼ਦੂਰ ਅਤੇ ਠੇਕੇਦਾਰ ਦੇ ਨਾਲ, ਜਿਨ੍ਹਾਂ ਨੇ 100 ਰੁਪਏ ਖ਼ਰਚ ਕੀਤੇ ਅਤੇ ਹੁਣ ਉਹ ਰਾਤੋ ਰਾਤ ਕਰੋਜ਼ਪਤੀ ਬਣ ਗਏ। ਜੀ ਹਾਂ, ਪੰਜਾਬ ਸੂਬੇ ਦੀ ਹਫ਼ਤਾਵਾਰੀ ਲਾਟਰੀ ਦੀ ਡਰਾਅ 'ਚ ਇਨ੍ਹਾਂ ਦੀ ਕਿਸਮਤ ਚਮਕੀ ਅਤੇ ਇਨ੍ਹਾਂ ਨੂੰ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।


ਦੱਸ ਦਈਏ ਕਿ ਪੰਜਾਬ ਸਟੇਟ ਵੀਕਲੀ ਲਾਟਰੀ 'ਚ ਪਠਾਨਕੋਟ ਦੇ ਅਖਰੋਟਾ ਪਿੰਡ ਦਾ ਮਜ਼ਦੂਰ ਬੋਧਰਾਜ ਅਤੇ ਰਾਜਪੁਰਾ ਦੇ ਠੇਕੇਦਾਰ ਟਿੰਕੂ ਕੁਮਾਰ ਨੇ ਇੱਕ-ਇੱਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਬੁੱਧਵਾਰ ਨੂੰ ਲਾਟਰੀ ਦਾ ਡਰਾਅ ਕੱਢਿਆ ਗਿਆ ਸੀ, ਪਰ ਦੋਵਾਂ ਨੂੰ ਸ਼ੁੱਕਰਵਾਰ ਨੂੰ ਲਾਟਰੀ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਕਾਲ ਕਰਕੇ ਇਨਾਮ ਜਿੱਤਣ ਦਾ ਖੁਲਾਸਾ ਕੀਤਾ। ਇਨਾਮ ਜਿੱਤਣ ਦੀ ਗੱਲ ਸੁਣ ਕੇ ਦੋਵਾਂ ਦੀ ਖੁਸ਼ੀ ਸਤਵੇਂ ਅਸਮਾਲ 'ਤੇ ਪਹੁੰਚ ਗਈ। ਦੋਵਾਂ ਦੇ ਪਰਿਵਾਰ ਵਿਚ ਜਸ਼ਨ ਦਾ ਮਾਹੌਲ ਹੈ। ਫਿਲਹਾਲ ਦਸਤਾਵੇਜ਼ ਜਮ੍ਹਾ ਕਰਵਾਏ ਜਾ ਰਹੇ ਹਨ।


ਬੋਧਰਾਜ ਅਸ਼ੋਕ ਬਾਵਾ ਪੰਜਾਬ ਰਾਜ ਦੀ ਹਫਤਾਵਾਰੀ ਲਾਟਰੀ 14 ਅਪ੍ਰੈਲ ਨੂੰ ਲਾਈਟਾਂ ਵਾਲੇ ਚੌਕ ਤੋਂ 100 ਰੁਪਏ ਵਿੱਚ ਖਰੀਦੀ ਸੀ। ਲੁਧਿਆਣਾ ਵਿੱਚ ਡਰਾਅ ਜੱਜਾਂ ਦੀ ਨਿਗਰਾਨੀ ਹੇਠ ਕੱਢਿਆ ਗਿਆ, ਜਿਸ ਵਿੱਚ ਬੋਧਰਾਜ ਦੀ ਲਾਟਰੀ ਨਿਕਲੀ। ਹੁਣ ਬੋਧਰਾਜ ਦਾ ਕਹਿਣਾ ਹੈ ਕਿ ਹੁਣ ਤੱਕ ਉਹ ਮਜ਼ਦੂਰ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਕਰ ਰਿਹਾ ਸੀ। ਪਰ ਹੁਣ ਉਹ ਕੁਝ ਵਧੀਆ ਕੰਮ ਕਰਕੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰੇਗਾ। ਨਾਲ ਹੀ ਦੋਵੇਂ ਧੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਾਵੇਗਾ, ਤਾਂ ਜੋ ਉਹ ਆਤਮ ਨਿਰਭਰ ਬਣ ਸਕਣ।


ਦੂਜੇ ਪਾਸੇ ਰਾਜਪੁਰਾ ਵਿੱਚ ਠੇਕੇਦਾਰ ਵਜੋਂ ਕੰਮ ਕਰਨ ਵਾਲੇ ਟਿੰਕੂ ਕੁਮਾਰ ਨੇ ਇਨਾਮ ਦੀ ਰਾਸ਼ੀ ਇਕੱਠੀ ਕਰਨ ਲਈ ਟਿਕਟਾਂ ਅਤੇ ਲੋੜੀਂਦੇ ਦਸਤਾਵੇਜ਼ ਸਟੇਟ ਲਾਟਰੀ ਵਿਭਾਗ ਨੂੰ ਵੀ ਸੌਂਪੇ। ਟਿੰਕੂ ਪਿਛਲੇ 15-16 ਸਾਲਾਂ ਤੋਂ ਪੰਜਾਬ ਰਾਜ ਦੀ ਲਾਟਰੀ ਖਰੀਦ ਰਿਹਾ ਸੀ ਅਤੇ ਆਖਰਕਾਰ ਉਸ ਦੀ ਕਿਸਮਤ ਚਮਕ ਗਈ। ਟਿੰਕੂ ਕੁਮਾਰ ਦੇ ਦੋ ਬੱਚੇ ਇੱਕ ਲੜਕਾ ਅਤੇ ਇੱਕ ਲੜਕੀ ਹਨ। ਉਹ ਵੀ ਇਨ੍ਹਾਂ ਪੈਸਿਆਂ ਨਾਲ ਆਪਣੇ ਦੋਵੇਂ ਬੱਚਿਆਂ ਦੀ ਚੰਗੀ ਸਿੱਖਿਆ ਲਈ ਇਸਤੇਮਾਲ ਕਰੇਗਾ। ਇਸ ਤੋਂ ਇਲਾਵਾ ਟਿੰਕੂ ਆਪਣੇ ਕਾਰੋਬਾਰ ਨੂੰ ਵਧਾਉਣ ਬਾਰੇ ਵੀ ਸੋਚ ਰਿਹਾ ਹੈ।


ਇਹ ਵੀ ਪੜ੍ਹੋ: Ravi Shanker Jha tests positive: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਕੋਵਿਡ-19 ਪੌਜ਼ੇਟਿਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904