ਦੂਜੀ ਕਲਾਸ ‘ਚ ਪੜ੍ਹਨ ਵਾਲੀ ਇਹ ਬੱਚੀ ਹੱਥ ‘ਚ ਬੂਟਾ ਲੈ ਕੇ ਚਲ ਰਹੀ ਸੀ ਜਿਸ ਨੂੰ ਪਾਈਪ ਲੱਗੀ ਹੈ ਤੇ ਉਹ ਪਾਈਪ ਨਾਲ ਸਾਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਬੱਚੀ ਨੇ ਦੱਸਿਆ ਕਿ ਉਸ ਦਾ ਮਕਸਦ ਸਭ ਨੂੰ ਇਹ ਜ਼ਾਹਿਰ ਕਰਨਾ ਹੈ ਕਿ ਪ੍ਰਦੂਸ਼ਣ ਨਾਲ ਦਿੱਲੀ ਦੇ ਬੱਚਿਆਂ ਦਾ ਕੀ ਹਾਲ ਹੋ ਰਿਹਾ ਹੋਵੇਗਾ।
ਇਸ ਦੇ ਨਾਲ ਹੀ ਅੱਠ ਸਾਲ ਦੀ ਬੱਚੀ lacypriya ਸਿਆਸਤਦਾਨਾਂ ਵੱਲੋਂ ਇੱਕ-ਦੂਜੇ ‘ਤੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੀ ਹੈ। ਉਸ ਨੇ ਆਪਣੇ ਹੱਥ ‘ਚ ਇੱਕ ਸਲੋਗਨ ਫੜਿਆ ਹੋਇਆ ਹੈ। ਇਸ ਰਾਹੀਂ ਉਹ ਸਰਕਾਰ ਨੂੰ ਸੁਨੇਹਾ ਦੇ ਰਹੀ ਹੈ ਕਿ ਇੱਕ-ਦੂਜੇ ‘ਤੇ ਇਲਜ਼ਾਮ ਲਾਉਣ ਦੀ ਥਾਂ ਵਾਤਾਵਰਣ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਦਕਾ ਹੈ ਇਸ ‘ਤੇ ਕੰਮ ਕਰਨਾ ਜ਼ਰੂਰੀ ਹੈ।
ਦੱਸ ਦਈਏ ਕਿ ਹਰਿਆਣਾ ‘ਚ ਭਾਜਪਾ ਤੇ ਜੇਜੇਪੀ ਸਰਕਾਰ ਬਣਨ ਤੋਂ ਬਾਅਦ ਸੂਬੇ ਦਾ ਅੱਜ ਪਹਿਲਾ ਵਿਧਾਨ ਸਭਾ ਇਜਲਾਸ ਹੈ। ਇਸੇ ਦੌਰਾਨ ਇਹ ਬੱਚੀ ਆਪਣੀ ਗੱਲ ਕਹਿਣ ਲਈ ਵਿਧਾਨ ਸਭਾ ਦੇ ਬਾਹਰ ਪਹੁੰਚੀ ਹੈ।