Gurdaspur News: ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ 'ਚ ਦੇਰ ਸ਼ਾਮ ਇੱਕ ਨੌਜਵਾਨ ਨੇ ਆਪਣੇ ਵੱਡੇ ਭਰਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ। ਮੁਲਜ਼ਮ ਦਾ ਨਾਂ ਹੀਰਾ ਦੱਸਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਮੁਲਜ਼ਮ ਹੀਰਾ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੜਾਈ ਦੌਰਾਨ ਦੋਵਾਂ ਭਰਾਵਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦੋਸ਼ੀ ਹੀਰਾ ਆਪਣੇ ਵੱਡੇ ਭਰਾ 'ਤੇ ਉਦੋਂ ਤੱਕ ਹਮਲਾ ਕਰਦਾ ਰਿਹਾ ਜਦੋਂ ਤੱਕ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਮੁਲਜ਼ਮ ਲਾਸ਼ ਨੂੰ ਘਰ ਅੰਦਰ ਘਸੀਟ ਕੇ ਲੈ ਗਿਆ ਤੇ ਪਤਨੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ।


ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੋਂ CM ਮਾਨ ਨੂੰ ਖਤਰਾ, ਪੰਜਾਬ ਸਰਕਾਰ ਨੇ HC 'ਚ ਕੀਤਾ ਦਾਅਵਾ, NSA ਲਾਉਣ ਪਿੱਛੇ ਦੱਸੀ ਵੱਡੀ ਵਜ੍ਹਾ


ਗੁਆਂਢੀਆਂ ਨੇ ਦੱਸਿਆ ਕਿ ਅਜੈ ਕੁਮਾਰ ਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਰਹਿੰਦੇ ਸਨ। ਉਸ ਦੇ ਵੱਡੇ ਭਰਾ ਦਾ ਤਲਾਕ ਹੋ ਚੁੱਕਾ ਸੀ। ਛੋਟੇ ਭਰਾ ਵੀ ਵਿਆਹਿਆ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਵੱਡੇ ਭਰਾ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ। ਛੋਟਾ ਭਰਾ ਉਸ ਨੂੰ ਔਰਤ ਨਾਲ ਨਾਜਾਇਜ਼ ਸਬੰਧ ਬਣਾਉਣ ਤੋਂ ਰੋਕਦਾ ਸੀ। ਇਸੇ ਕਾਰਨ ਦੋਵਾਂ ਵਿੱਚ ਲੜਾਈ-ਝਗੜਾ ਹੁੰਦਾ ਰਹਿੰਦਾ ਸੀ।



ਬੀਤੀ ਦੇਰ ਸ਼ਾਮ ਜਦੋਂ ਔਰਤ ਉਨ੍ਹਾਂ ਦੇ ਘਰ ਆਈ ਤਾਂ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਔਰਤ ਨੇ ਕਿਹਾ ਕਿ ਉਹ ਉਸ ਦੇ ਘਰ ਹੀ ਰਹੇਗੀ। ਇਸ ਤੋਂ ਗੁੱਸੇ 'ਚ ਆ ਕੇ ਛੋਟਾ ਭਰਾ ਆਪਣੇ ਕਮਰੇ 'ਚ ਗਿਆ ਤੇ ਤੇਜ਼ਧਾਰ ਹਥਿਆਰ ਲੈ ਕੇ ਵੱਡੇ ਭਰਾ 'ਤੇ ਹਮਲਾ ਕਰ ਦਿੱਤਾ। ਗਲੀ ਦੇ ਵਿਚਕਾਰ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਦੋਂ ਤੱਕ ਹਮਲਾ ਕਰਦਾ ਰਿਹਾ ਜਦੋਂ ਤੱਕ ਵੱਡੇ ਭਰਾ ਦੀ ਮੌਤ ਨਹੀਂ ਹੋ ਗਈ। ਇਸ ਦੌਰਾਨ ਔਰਤ ਉਥੋਂ ਭੱਜ ਗਈ।


ਇਹ ਵੀ ਪੜ੍ਹੋ: ਨਾਬਾਲਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ, ਭੀੜ ਦੇ ਸਾਹਮਣੇ ਨੰਗਾ ਕਰਕੇ ਘੁਮਾਇਆ, ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਲੋਕ, ਜਾਣੋ ਪੂਰਾ ਮਾਮਲਾ