Ludhiana Man Return From Lebanon: ਜਦੋਂ ਗੁਰਤੇਜ ਸਿੰਘ ਆਪਣੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾਉਣ ਲਈ ਲੇਬਨਾਨ ਗਿਆ ਸੀ, ਤਾਂ ਉਸ ਨੂੰ ਕੀ ਪਤਾ ਸੀ ਕੀ ਉਸ ਨੂੰ ਘਰ ਵਾਪਸ ਆਉਣ ਲਈ 23 ਸਾਲ ਇੰਤਜ਼ਾਰ ਕਰਨਾ ਪਵੇਗਾ। ਲੁਧਿਆਣਾ ਦੇ ਪਿੰਡ ਮੱਤੇਵਾੜਾ ਦੇ ਰਹਿਣ ਵਾਲਾ ਗੁਰਤੇਜ ਸਿੰਘ 2001 ਵਿੱਚ ਆਪਣੇ ਪਿੰਡ ਦੇ ਪੰਜ-ਛੇ ਵਿਅਕਤੀਆਂ ਨਾਲ ਲੇਬਨਾਨ ਗਿਆ ਸੀ। 2006 ਵਿੱਚ ਲੇਬਨਾਨ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ, ਬਾਕੀ ਘਰ ਵਾਪਸ ਪਰਤ ਗਏ, ਪਰ ਪਾਸਪੋਰਟ ਗੁਆਚ ਜਾਣ ਕਰਕੇ ਗੁਰਤੇਜ ਸਿੰਘ ਉੱਥੇ ਹੀ ਫਸ ਗਿਆ।
ਹੁਣ 55 ਸਾਲਾਂ ਦੇ ਹੋ ਚੁੱਕੇ ਗੁਰਤੇਜ ਸਿੰਘ ਨੇ ਕਿਹਾ, "ਆਪਣੇ ਪਰਿਵਾਰ ਦੀ ਹਾਲਤ ਸੁਧਾਰਨ ਲਈ 2001 ਵਿੱਚ ਕੰਮ ਕਰਨ ਲਈ ਉਹ ਲੇਬਨਾਨ ਗਿਆ ਸੀ।" ਉਸ ਨੇ ਸ਼ਨੀਵਾਰ ਨੂੰ ਪੀਟੀਆਈ ਭਾਸ਼ਾ ਨੂੰ ਕਿਹਾ, "ਜਦੋਂ ਜੰਗ ਛਿੜੀ ਸੀ, ਮੈਂ ਉਦੋਂ ਭਾਰਤ ਆਉਣਾ ਚਾਹੁੰਦਾ ਸੀ। ਮੈਂ ਕਈ ਵਾਰ ਦੁਤਾਵਾਸ ਗਿਆ, ਪਰ ਮੈਨੂੰ ਡੁਪਲੀਕੇਟ ਪਾਸਪੋਰਟ ਹਾਸਲ ਕਰਨ ਲਈ ਕੁਝ ਸਬੂਤ ਪੇਸ਼ ਕਰਨ ਲਈ ਕਿਹਾ ਗਿਆ।"
'ਆਪ' ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਇਹ ਮੁੱਦਾ ਵਿਦੇਸ਼ ਮੰਤਰਾਲੇ ਕੋਲ ਚੁੱਕੇ ਜਾਣ ਤੋਂ ਬਾਅਦ ਉਹ ਆਖਰਕਾਰ 6 ਸਤੰਬਰ ਨੂੰ ਭਾਰਤ ਪਰਤ ਆਇਆ। ਸੰਸਦ ਮੈਂਬਰ ਬਲਬੀਰ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਸਬੰਧਤ ਅਧਿਕਾਰੀਆਂ ਕੋਲ ਚੁੱਕਿਆ, ਜਿਸ ਤੋਂ ਬਾਅਦ ਸਿੰਘ ਨੂੰ ਉਸ ਦੇ ਗੁੰਮ ਹੋਏ ਪਾਸਪੋਰਟ ਦੀ ਕਾਪੀ ਮੁਹੱਈਆ ਕਰਵਾਈ ਗਈ ਅਤੇ ਆਖਰਕਾਰ ਉਹ ਵਾਪਸ ਆਉਣ ਦੇ ਯੋਗ ਹੋ ਗਿਆ।
ਗੁਰਤੇਜ ਸਿੰਘ ਨੇ ਮੰਨਿਆ ਕਿ ਪਾਸਪੋਰਟ ਗੁੰਮ ਹੋਣ ਕਰਕੇ ਉਸ ਨੂੰ ਲਗਾਤਾਰ ਫੜੇ ਜਾਣ ਦਾ ਡਰ ਸੀ। ਉਸ ਨੇ ਕਿਹਾ ਕਿ ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਪਾਸਪੋਰਟ ਨਾ ਹੋਣ ਕਰਕੇ ਉਹ ਭਾਰਤ ਕਿਵੇਂ ਆਵੇਗਾ। ਭਾਰਤ ਵਿੱਚ ਰਹਿੰਦੇ ਉਸ ਦੇ ਪਰਿਵਾਰ ਨੇ ਵੀ ਉਸਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ।
ਇਹ ਵੀ ਪੜ੍ਹੋ: ਅੱਜ ਪੰਜਾਬ ਅਤੇ ਚੰਡੀਗੜ੍ਹ 'ਚ ਨਹੀਂ ਪਵੇਗਾ ਮੀਂਹ, ਆਉਣ ਵਾਲੇ ਦੋ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
ਉਨ੍ਹਾਂ ਨੇ ਕਿਹਾ ਕਿ ‘ਡੁਪਲੀਕੇਟ’ ਪਾਸਪੋਰਟ ਨਾ ਮਿਲਣ 'ਤੇ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਹੀ ਉਹ ਆਪਣੇ ਪਰਿਵਾਰ ਨੂੰ ਕਦੇ ਮਿਲ ਸਕੇ। ਗੁਰਤੇਜ ਸਿੰਘ ਨੇ ਕਿਹਾ, “ਮੈਂ ਸੋਚ ਰਿਹਾ ਸੀ ਕਿ ਮੈਂ ਭਾਰਤ ਵਾਪਸ ਕਿਵੇਂ ਜਾਵਾਂਗਾ। ਉਹ ਲੇਬਨਾਨ ਵਿੱਚ ਸਬਜ਼ੀਆਂ ਦੇ ਖੇਤ ਵਿੱਚ ਮਜ਼ਦੂਰ ਵਜੋਂ ਕੰਮ ਕਰਦਾ ਸੀ। ਲੇਬਨਾਨ ਜਾਣ ਤੋਂ ਪਹਿਲਾਂ ਉਹ ਲੁਧਿਆਣਾ ਵਿੱਚ ਇੱਕ ਸਵੈਟਰ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ।
ਸਿੰਘ ਨੇ ਦੱਸਿਆ ਕਿ ਜਦੋਂ ਉਹ ਲੇਬਨਾਨ ਗਿਆ ਸੀ ਤਾਂ ਉਸ ਦਾ ਵੱਡਾ ਪੁੱਤਰ ਛੇ ਸਾਲ ਦਾ ਸੀ ਜਦੋਂ ਕਿ ਛੋਟਾ ਪੁੱਤਰ ਤਿੰਨ ਸਾਲ ਦਾ ਸੀ। ਹੁਣ ਮੇਰੇ ਵੱਡੇ ਪੁੱਤਰ ਦਾ ਛੇ ਸਾਲ ਦਾ ਪੁੱਤਰ ਹੈ। ਉਸ ਦੇ ਛੋਟੇ ਪੁੱਤਰ ਦਾ ਅਜੇ ਵਿਆਹ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਤੋਂ CM ਮਾਨ ਨੂੰ ਖਤਰਾ, ਪੰਜਾਬ ਸਰਕਾਰ ਨੇ HC 'ਚ ਕੀਤਾ ਦਾਅਵਾ, NSA ਲਾਉਣ ਪਿੱਛੇ ਦੱਸੀ ਵੱਡੀ ਵਜ੍ਹਾ