ਗੁਰਦਾਸਪੁਰ: ਬਟਾਲਾ ਨੇੜੇ ਪਿੰਡ ਕੋਟਲਾ ਬੋਝਾ ਸਿੰਘ 'ਚ ਪੁਲਿਸ ਗੈਂਗਸਟਰ ਬਬਲੂ ਨੂੰ ਘੇਰਾ ਪਾਇਆ ਹੈ।ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਪਰ ਗੈਂਗਸਟਰ ਬਬਲੂ ਨੇ ਪੁਲਿਸ 'ਤੇ ਫਾਇਰਿੰਗ ਕਰ ਦਿੱਤੀ।ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ ਹੈ। ਇਸ ਮੌਕੇ ਭਾਰੀ ਪੁਲਿਸ ਬਲ ਨੇ ਗੈਂਗਸਟਰ ਨੂੰ ਘੇਰਾ ਪਾ ਲਿਆ ਹੈ ਤਾਂ ਜੋ ਉਹ ਕਿਸੇ ਵੀ ਪਾਸੇ ਤੋਂ ਫਰਾਰ ਨਾ ਹੋ ਸਕੇ।ਬਟਾਲਾ ਦੇ SSP ਸਤਿੰਦਰ ਸਿੰਘ ਵੀ ਮੌਕੇ 'ਤੇ ਪਹੁੰਚੇ ਹਨ।AGTF ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਲੋਕਲ ਪੁਲਿਸ ਵੱਲੋਂ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਸੂਤਰਾਂ ਮੁਤਾਬਿਕ ਪੁਲਿਸ ਨੇ ਉਸਦੇ ਪਰਿਵਾਰ ਨੂੰ ਹਿਰਾਸਤ 'ਚ ਲੈ ਲਿਆ ਹੈ ਤਾਂ ਗੈਂਗਸਟਰ 'ਤੇ ਦਬਾਅ ਬਣਾਇਆ ਜਾ ਸਕੇ।ਪੁਲਿਸ ਨੇ ਗੈਂਗਸਟਰ ਦੀ ਪਤਨੀ ਅਤੇ ਬੱਚੇ ਨੂੰ ਕਬਜ਼ੇ 'ਚ ਲੈ ਲਿਆ। ਗੈਂਗਸਟਰ ਦੋ ਪਿਸਤੌਲਾਂ ਦੇ ਨਾਲ ਪੁਲਿਸ 'ਤੇ ਫਾਈਰਿੰਗ ਕਰ ਰਿਹਾ ਹੈ।
ਬਬਲੂ ਅੰਮ੍ਰਿਤਸਰ ਦੇ ਪਿੰਡ ਸੈਦਪੁਰ ਦਾ ਰਹਿਣ ਵਾਲਾ ਹੈ। ਇਸ ਸਬੰਧੀ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ 307 ਦਾ ਮਾਮਲਾ ਦਰਜ ਹੈ, ਇਸ ਮਾਮਲੇ ਵਿੱਚ ਪੁਲਿਸ ਇਸ ਨੂੰ ਗ੍ਰਿਫ਼ਤਾਰ ਕਰਨ ਆਈ ਸੀ। ਪੁਲਿਸ ਦੇ ਆਉਂਦਿਆਂ ਹੀ ਉਹ ਆਪਣੇ ਪਿੰਡ ਤੋਂ ਭੱਜ ਗਿਆ। ਗੈਂਗਸਟਰ ਸਬੰਧੀ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹੈ। ਬਬਲੂ ਖ਼ਿਲਾਫ਼ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ। ਬਬਲੂ ਖੇਤ ਵਿੱਚ ਲੁਕਿਆ ਹੋਇਆ ਹੈ ਅਤੇ ਗੋਲੀਬਾਰੀ ਹੁਣ ਬੰਦ ਹੋ ਗਈ ਹੈ। ਬਬਲੂ ਦੀ ਉਮਰ 35 ਤੋਂ 40 ਸਾਲ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ