ਸੰਗਰੂਰ: ਬੀਤੀ ਰਾਤ ਸੰਗਰੂਰ ਦੇ ਮੱਖਣ ਸਿੰਗਲਾ ਮੋਡੀਸ਼ ਗਾਰਮੈਂਟ 'ਚ ਭਿਆਨਕ ਅੱਗ ਲੱਗ ਗਈ।ਜਿਸ ਨਾਲ ਦੁਕਾਨ ਦੀਆਂ ਤਿੰਨ ਮੰਜ਼ਿਲਾਂ 'ਚ ਪਿਆ 12000000 ਦਾ ਕੱਪੜਾ ਸੜ੍ਹ ਕੇ ਸੁਆਹ ਹੋ ਗਿਆ।ਰਾਹਤ ਦੀ ਖ਼ਬਰ ਇਹ ਹੈ ਕਿ ਕੋਈ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ।ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਪਰ ਉਦੋਂ ਤੱਕ ਦੁਕਾਨ ਦੀਆਂ ਤਿੰਨ ਮੰਜ਼ਿਲਾਂ 'ਚ ਪਿਆ ਰੈਡੀਮੇਡ ਕੱਪੜਾ ਸੜ ਕੇ ਸੁਆਹ ਹੋ ਚੁੱਕਾ ਸੀ। ਦੁਕਾਨਦਾਰ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਸੜ੍ਹਦਾ ਵੇਖ ਨਾ ਸਕਿਆ ਅਤੇ ਅੱਗ ਵੱਧਣ ਲੱਗਾ ਪਰ ਪੁਲਿਸ ਨੇ ਉਸਨੂੰ ਰੋਕ ਲਿਆ।
ਦੱਸ ਦੇਈਏ ਕਿ ਸੰਗਰੂਰ ਵਿੱਚ ਮੱਖਣ ਸਿੰਗਲਾ ਮੋਡੀਸ਼ ਗਾਰਮੈਂਟ ਦਾ ਤਿੰਨ ਮੰਜ਼ਿਲਾ ਕੱਪੜਿਆਂ ਦਾ ਸ਼ੋਅਰੂਮ ਸੀ।ਤਿਉਹਾਰਾਂ ਦਾ ਸੀਜ਼ਨ ਹੋਣ ਕਾਰਨ ਇੱਥੇ ਕੱਪੜਿਆਂ ਦੀ ਵੱਡੀ ਪੱਧਰ ’ਤੇ ਸਟੋਰੇਜ ਹੁੰਦੀ ਸੀ ਪਰ ਰਾਤ ਕਰੀਬ 11:30 ਵਜੇ ਦੇ ਕਰੀਬ ਇੱਕ ਦੁਕਾਨਦਾਰ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਧੂੰਆਂ ਉਨ੍ਹਾਂ ਦੀ ਦੁਕਾਨ ਤੋਂ ਬਾਹਰ ਆ ਰਿਹਾ ਹੈ।ਜਦੋਂ ਉਹ ਆ ਕੇ ਦੁਕਾਨ ਦਾ ਸ਼ਟਰ ਚੁੱਕਦਾ ਹੈ ਅਤੇ ਦੇਖਦਾ ਹੈ ਕਿ ਦੁਕਾਨ ਵਿੱਚ ਭਿਆਨਕ ਅੱਗ ਲੱਗ ਗਈ ਹੈ।
ਮੌਕੇ 'ਤੇ ਪਹੁੰਚੇ ਚਸ਼ਮਦੀਦ ਨੇ ਦੱਸਿਆ ਕਿ ਤਿੰਨ ਮੰਜ਼ਿਲਾਂ ਕੱਪੜਿਆਂ ਦਾ ਸ਼ੋਅਰੂਮ ਸੀ, ਅੱਗ ਇੰਨੀ ਭਿਆਨਕ ਸੀ ਕਿ ਤਿੰਨੋਂ ਮੰਜ਼ਿਲਾਂ ਤੇ ਪਿਆ ਕੱਪੜਾ ਸੜ੍ਹ ਕੇ ਸੁਆਹ ਹੋ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ