ਪਟਿਆਲਾ: ਤੇਜ਼ ਰਫ਼ਤਾਰ ਇੰਡੇਵਰ ਕਾਰ ਦੇ ਭਾਖੜਾ ਨਹਿਰ ਵਿੱਚ ਡਿੱਗ ਜਾਣ ਕਾਰਨ ਇੱਕੋ ਪਰਿਵਾਰ ਦੇ ਚਾਰ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ।


ਘਟਨਾ ਦਾ ਪਤਾ ਲੱਗਣ 'ਤੇ ਗੋਤਾਖੋਰਾਂ ਨੇ ਤੁਰੰਤ ਨਹਿਰ ਵਿੱਚ ਛਾਲਾਂ ਮਾਰੀਆਂ ਪਰ ਚਾਰਾਂ ਦੀਆਂ ਲਾਸ਼ਾਂ ਹੀ ਬਾਹਰ ਕੱਢ ਸਕੇ। ਮ੍ਰਿਤਕਾਂ ਦੀ ਸ਼ਨਾਖ਼ਤ ਪਰਮਵੀਰ ਸਿੰਘ (42), ਉਸ ਦੀ ਪਤਨੀ ਦੀਪਸ਼ਿਖਾ, ਪੁੱਤਰੀ ਲੀਜ਼ਾ (7) ਤੇ ਪੁੱਤਰ ਸੁਸ਼ਾਂਤ (4) ਵਜੋਂ ਹੋਈ ਹੈ। ਦੋਵੇਂ ਬੱਚੇ ਪਟਿਆਲਾ ਦੇ ਡੀਏਵੀ ਸਕੂਲ ਵਿੱਚ ਪੜ੍ਹਦੇ ਸਨ। ਪਰਮਵੀਰ ਕੋਚਿੰਗ ਇੰਸਟੀਚਿਊਟ ਚਲਾਉਂਦਾ ਸੀ।

ਦੁਰਘਟਨਾ ਸਮੇਂ ਕਾਰ ਦੀ ਰਫ਼ਤਾਰ ਕਾਫੀ ਜ਼ਿਆਦਾ ਸੀ, ਜਿਸ ਕਾਰਨ ਅਚਾਨਕ ਹਾਦਸੇ ਵਾਪਰਿਆ ਵੀ ਵੀ ਹੋ ਸਕਦਾ ਹੈ। ਦੂਜੇ ਪਾਸੇ ਇਹ ਮਾਮਲਾ ਸਮੂਹਿਕ ਖ਼ੁਦਕੁਸ਼ੀ ਦਾ ਵੀ ਹੋ ਸਕਦਾ ਹੈ, ਪੁਲਿਸ ਹਰ ਪੱਖ ਤੋਂ ਘਟਨਾ ਦੀ ਜਾਂਚ ਕਰ ਰਹੀ ਹੈ। ਹਾਲੇ ਤਕ ਕਿਸੇ ਕਿਸਮ ਦਾ ਖ਼ੁਦਕੁਸ਼ੀ ਪੱਤਰ ਵਗੈਰਾ ਪ੍ਰਾਪਤ ਨਹੀਂ ਹੋਇਆ।