Jaswant Singh Gajjanmajra: ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ(Jaswant Singh Gajjan Majra) ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੇਕਟੋਰੇਟ(ED) ਦੀ ਰੇਡ 14 ਘੰਟੇ ਚੱਲੀ ਜਿਸ ਦੌਰਾਨ ਈਡੀ ਨੇ 32 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਜਿਸ ਨੂੰ ਈਡੀ ਆਪਣੇ ਨਾਲ ਲੈ ਗਈ। ਇਸ ਤੋਂ ਇਲਾਵਾ ਗੱਜਣਮਾਰਜਾ ਤੇ ਉਨ੍ਹਾਂ ਦੇ ਭਰਾ ਦਾ ਮੋਬਾਇਲ ਵੀ ਈਡੀ ਨਾਲ ਲੈ ਗਈ। ਈਡੇ ਨੇ ਉਨ੍ਹਾਂ ਦੇ ਘਰ ਸਕੂਲ ਤੇ ਫੈਕਟਰੀ ਦੇ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। 14 ਮੁਲਾਜ਼ਮਾਂ ਨੇ ਰੇਡ ਦੌਰਾਨ ਵਿਧਾਇਕ ਤੇ ਉਸ ਦੇ ਭਰਾ ਦੇ ਬਿਆਨ ਵੀ ਦਰਜ ਕੀਤੇ ਸਨ।
ਉੱਥੇ ਹੀ ਵਿਧਾਇਕ ਜਸਵੰਤ ਗੱਜਣਮਾਜਰਾ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਆਉਣਗੇ। ਵਿਧਾਇਕ ਨੇ ਕਿਹਾ ਕਿ ਜੋ ਨਗਦੀ ਬਰਾਮਦ ਹੋਈ ਹੈ ਉਹ ਕਾਰੋਬਾਰ ਦੀ ਪੇਮੈਂਟ ਸੀ ਤੇ ਅਕਸਰ ਹੀ ਘਰ ਵਿੱਚ ਨਗਦੀ ਪਈ ਰਹਿੰਦੀ ਹੈ। ਗੱਜਣਮਾਜਰਾ ਨੇ ਕਿਹਾ ਕਿ ਉਹ ਈਡੀ ਦੀ ਜਾਂਚ ਵਿੱ ਪੂਰਾ ਸਹਿਯੋਗ ਦੇਣਗੇ।
ਬੈਂਕ ਘਪਲੇ ਦੇ ਕੇਸ ਵਿੱਚ ਪਹਿਲਾਂ ਕੇਂਦਰੀ ਜਾਂਚ ਏਜੰਸੀ ਨੇ ਕੀਤੀ ਸੀ ਰੇਡ
ਆਪ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਤੇ ਕਾਰੋਬਾਰ 'ਤੇ ਪਹਿਲਾਂ ਸੀਬੀਆਈ ਨੇ ਰੇਡ ਕੀਤੀ ਸੀ। ਸੀਬੀਆਈ ਨੇ 94 ਦਸਤਖ਼ਤ ਕੀਤੇ ਖ਼ਾਲੀ ਚੈੱਕ, ਕਰੀਬ 16.57 ਲੱਖ ਦੀ ਨਗਦੀ, ਵਿਦੇਸ਼ੀ ਕਰੰਸੀ, ਜਾਇਦਾਦ ਦੇ ਕਾਗ਼ਜ਼ ਆਦਿ ਨਾਲ ਲੈ ਗਈ ਸੀ। ਇਹ ਸਭ ਬਰਾਮਦਗੀ ਬੈਂਕ ਘਪਲੇ ਕੇਸ ਵਿੱਚ ਹੋਈ ਸੀ ਜਿਸ ਵਿੱਚ 2011 ਤੋਂ 2014 ਤੱਕ ਵਿਧਾਇਕ ਨੇ 4 ਕਿਸ਼ਤਾਂ ਵਿੱਚ ਬੈਂਕ ਤੋਂ ਲੋਨ ਲਿਆ ਸੀ। ਇਹ ਲੋਨ ਕਰੀਬ 40.92 ਕਰੋੜ ਦਾ ਸੀ। ਬੈਂਕ ਦੀ ਲੁਧਿਆਣਾ ਬ੍ਰਾਂਚ ਨੇ ਇਸ ਨੂੰ ਲੈ ਕੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਜਿਸ ਵਿੱਚ ਕਿਹਾ ਗਿਆ ਹੈ ਕਿ ਗੱਜਣਮਾਜਰਾ ਨੇ ਜਿਸ ਮਕਸਦ ਨਾਲ ਲੋਨ ਲਿਆ ਸੀ ਉਸ ਦੀ ਜਗ੍ਹਾ ਪੈਸਿਆਂ ਨੂੰ ਹੋਰ ਕਿਤੇ ਵਰਤਿਆ ਗਿਆ ਹੈ।
ਯਾਦ ਰਹੇ 'ਆਪ' ਵਿਧਾਇਕ ਜਸਵੰਤ ਗੱਜਣਮਾਜਰਾ ਉਸ ਸਮੇਂ ਸੁਰਖੀਆਂ 'ਚ ਆਏ ਸੀ ਜਦੋਂ ਉਨ੍ਹਾਂ ਨੇ ਸਿਰਫ 1 ਰੁਪਏ ਤਨਖਾਹ ਲੈਣ ਦਾ ਐਲਾਨ ਕੀਤਾ ਸੀ। ਗੱਜਣਮਾਜਰਾ ਨੇ ਕਿਹਾ ਸੀ ਕਿ ਪੰਜਾਬ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਮੈਂ ਵਿਧਾਇਕ ਵਜੋਂ 1 ਰੁਪਏ ਤਨਖਾਹ ਲਵਾਂਗਾ। ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਹਰਾਇਆ ਸੀ।
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।