ਅੰਮ੍ਰਿਤਸਰ: 1947 ਵਿੱਚ ਹੋਈ ਭਾਰਤ-ਪਾਕਿ ਵੰਡ ਨੇ ਰਿਸ਼ਤੇ ਵੀ ਵੰਡ ਦਿੱਤੇ। ਬੇਸ਼ੱਕ ਦੋਵਾਂ ਮੁਲਕਾਂ ਵਿਚਾਲੇ ਲਕੀਰ ਖਿੱਚੀ ਗਈ ਪਰ ਮੋਹ ਦੀਆਂ ਤੰਦਾਂ ਨੂੰ ਸਰਹੱਦਾਂ ਵੀ ਨਾ ਤੋੜ ਸਕੀਆਂ। ਇਸ ਦੀਆਂ ਮਿਸਾਲਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ 1947 ਦੀ ਵੰਡ ਮਗਰੋਂ ਆਪਣੇ ਪਰਿਵਾਰ ਨਾਲੋਂ ਵਿਛੜ ਕੇ ਭਾਰਤ ਵਿੱਚ ਰਹਿ ਰਿਹਾ ਸਿੱਕਾ ਖਾਨ (ਹਬੀਬ) ਲਗਪਗ 74 ਸਾਲਾਂ ਬਾਅਦ ਆਪਣੇ ਵਿੱਛੜੇ ਭਰਾ ਨੂੰ ਮਿਲਣ ਲਈ ਪਾਕਿਸਤਾਨ ਪੁੱਜ ਗਿਆ।
ਅਟਾਰੀ ਸਰਹੱਦ ਤੋਂ ਰਵਾਨਾ ਹੋਣ ਤੋਂ ਪਹਿਲਾਂ ਸਿੱਕਾ ਖਾਨ ਨੇ ਦੱਸਿਆ ਕਿ ਉਸ ਨੂੰ ਇੱਕ ਯੂ-ਟਿਊਬ ਚੈਨਲ ਜ਼ਰੀਏ ਆਪਣੇ ਪਾਕਿਸਤਾਨ ਰਹਿੰਦੇ ਭਰਾ ਮੁਹੰਮਦ ਸਦੀਕ ਬਾਰੇ ਪਤਾ ਚੱਲਿਆ ਸੀ। ਫਿਰ ਉਹ ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ 10 ਜਨਵਰੀ ਨੂੰ ਪਿੰਡ ਦੇ ਕੁਝ ਲੋਕਾਂ ਨਾਲ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਗਿਆ ਜਿਥੇ 74 ਸਾਲਾਂ ਬਾਅਦ ਉਹ ਆਪਣੇ ਭਰਾ ਮੁਹੰਮਦ ਸਦੀਕ ਨੂੰ ਮਿਲਿਆ।
ਸਿੱਕਾ ਖ਼ਾਨ ਨੇ ਦੱਸਿਆ ਕਿ ਇਸ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਵੱਲੋਂ ਉਸ ਨੂੰ ਵੀਜ਼ਾ ਦੇ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਮੋਗਾ ਜ਼ਿਲ੍ਹੇ ਵਿੱਚ ਸੀ ਤੇ ਵੰਡ ਵੇਲੇ ਉਹ ਆਪਣੀ ਮਾਂ ਨਾਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਫੁੱਲਵਾਲਾ ਵਿੱਚ ਆਪਣੇ ਨਾਨਕੇ ਪਿੰਡ ਆਇਆ ਹੋਇਆ ਸੀ। ਵੰਡ ਦੌਰਾਨ ਹੋਈ ਕਤਲੋ-ਗਾਰਦ ਵਿੱਚ ਉਸ ਦੇ ਪਿਤਾ ਦੀ ਮੌਤ ਹੋ ਗਈ।
ਉਸ ਦੀ ਮਾਂ ਪਰਿਵਾਰ ਦੇ ਵਿਛੋੜੇ ਦਾ ਦਰਦ ਨਾ ਸਹਾਰਦੀ ਹੋਈ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਸੀ ਅਤੇ ਉਸ ਨੇ ਖੁਦਕੁਸ਼ੀ ਕਰ ਲਈ ਸੀ। ਉਸ ਦਾ ਪਾਲਣ-ਪੋਸ਼ਣ ਉਸ ਦੇ ਮਾਮੇ ਤੇ ਪਿੰਡ ਵਾਸੀਆਂ ਨੇ ਕੀਤਾ। ਸਿੱਕਾ ਖ਼ਾਨ ਨੇ ਦੱਸਿਆ ਉਹ ਭਰਾ ਲਈ ਸੌਗਾਤਾਂ ਲੈ ਕੇ ਜਾ ਰਿਹਾ ਹੈ। ਉਸ ਨੂੰ ਰਵਾਨਾ ਕਰਨ ਲਈ ਪਿੰਡ ਦੇ ਲੋਕ ਉਸ ਨਾਲ ਅਟਾਰੀ ਸਰਹੱਦ ਦੇ ਬਾਹਰੀ ਗੇਟ ਤੱਕ ਪਹੁੰਚੇ ਹੋਏ ਸਨ।
ਸਰਹੱਦਾਂ ਵੀ ਨਾ ਤੋੜ ਸਕੀਆਂ ਮੋਹ ਦੀਆਂ ਤੰਦਾਂ, 74 ਸਾਲਾਂ ਬਾਅਦ ਵਿਛੜੇ ਭਰਾਵਾਂ ਦਾ ਮੇਲ
abp sanjha
Updated at:
28 Mar 2022 10:02 AM (IST)
1947 ਵਿੱਚ ਹੋਈ ਭਾਰਤ-ਪਾਕਿ ਵੰਡ ਨੇ ਰਿਸ਼ਤੇ ਵੀ ਵੰਡ ਦਿੱਤੇ। ਬੇਸ਼ੱਕ ਦੋਵਾਂ ਮੁਲਕਾਂ ਵਿਚਾਲੇ ਲਕੀਰ ਖਿੱਚੀ ਗਈ ਪਰ ਮੋਹ ਦੀਆਂ ਤੰਦਾਂ ਨੂੰ ਸਰਹੱਦਾਂ ਵੀ ਨਾ ਤੋੜ ਸਕੀਆਂ। ਇਸ ਦੀਆਂ ਮਿਸਾਲਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
Punjab News
NEXT
PREV
Published at:
28 Mar 2022 10:02 AM (IST)
- - - - - - - - - Advertisement - - - - - - - - -