ਚੰਡੀਗੜ੍ਹ: ਪੰਜਾਬ ਪੁਲਿਸ ਨੇ ਸਾਬਕ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ 29 ਸਾਲ ਪੂਰਾਣੇ ਅਗਵਾ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਹੈ। ਸੈਣੀ ਦਾ ਬਲਵੰਤ ਸਿੰਘ ਸੈਣੀ 1991 ਅਗਵਾ ਮਾਮਲੇ ਨਾਲ ਸਬੰਧ ਪਾਏ ਜਾਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਉਸ ਵਕਤ ਦਾ ਹੈ ਜਦੋਂ ਸੈਣੀ ਚੰਡੀਗੜ੍ਹ ਪੁਲਿਸ 'ਚ ਸੀਨੀਅਰ ਪੁਲਿਸ ਕਪਤਾਨ ਵਜੋਂ ਤਾਇਨਾਤ ਸੀ। ਅੱਜ ਸਵੇਰੇ ਚਾਰ ਵਜੇ ਸੈਣੀ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਸਹੀ ਪਾਸ ਨਾਲ ਹੋਣ ਕਰਕੇ ਵਾਪਸ ਮੋੜ ਦਿੱਤਾ।
ਹੁਣ ਚਰਚਾ ਹੈ ਕਿ ਸ਼ਾਇਦ ਸੈਣੀ ਨੂੰ ਕੇਸ ਦਰਜ ਹੋਣ ਬਾਰੇ ਪਤਾ ਸੀ। ਉਨ੍ਹਾਂ ਨੂੰ ਗ੍ਰਿਫਤਾਰੀ ਦਾ ਖਤਰਾ ਸੀ। ਇਸ ਲਈ ਉਹ ਹਿਮਾਚਲ ਜਾਣਾ ਚਾਹੁੰਦੇ ਸੀ। ਇਹ ਵੀ ਚਰਚਾ ਹੈ ਕਿ ਇਸ ਵੇਲੇ ਸੈਣੀ ਦਿੱਲੀ ਹਨ।
ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਕੇਸ ਦਰਜ, ਹਿਮਾਚਲ 'ਚ ਦਾਖਲ ਹੋਣੋਂ ਰੋਕਿਆ
ਏਬੀਪੀ ਸਾਂਝਾ
Updated at:
07 May 2020 02:07 PM (IST)
ਸਾਬਕ ਡੀਜੀਪੀ ਸੁਮੇਧ ਸਿੰਘ ਸੈਣੀ ਖਿਲਾਫ 29 ਸਾਲ ਪੂਰਾਣੇ ਅਗਵਾ ਦੇ ਮਾਮਲੇ 'ਚ ਕੇਸ ਦਰਜ।ਅੱਜ ਸਵੇਰੇ ਚਾਰ ਵਜੇ ਸੈਣੀ ਨੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।
- - - - - - - - - Advertisement - - - - - - - - -