ਚੰਡੀਗੜ੍ਹ: 1991 ਦੇ ਕਿਡਨੈਪਿੰਗ ਮਾਮਲੇ 'ਚ ਨਾਮਜਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਮੁਹਾਲੀ ਅਦਾਲਤ 'ਚ ਅਗਾਊਂ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਹੈ। ਸੈਣੀ ਖਿਲਾਫ ਮਾਮਲਾ 29 ਸਾਲ ਪੁਰਾਣੇ 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ਦੇ ਸਬੰਧ ਵਿੱਚ ਦਰਜ ਹੋਇਆ ਹੈ।
ਦਰਅਸਲ, ਇਹ ਮਾਮਲਾ 1991 ਦਾ ਹੈ ਜਦੋਂ ਸੈਣੀ ਚੰਡੀਗੜ੍ਹ 'ਚ ਸੀਨੀਅਰ ਪੁਲਿਸ ਕਪਤਾਨ ਵਜੋਂ ਤਾਇਨਾਤ ਸੀ। ਮੁਲਤਾਨੀ ਨੂੰ ਚੰਡੀਗੜ੍ਹ ਵਿੱਚ ਸੁਮੇਧ ਸੈਣੀ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋ ਪੁਲਿਸ ਅਧਿਕਾਰੀਆਂ ਨੇ ਘਰੋਂ ਚੁੱਕਿਆ ਸੀ। ਹਮਲੇ ਵਿੱਚ ਸੈਣੀ ਦੀ ਸੁਰੱਖਿਆ 'ਚ ਤਾਇਨਾਤ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ ਸਨ।
ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਮੁਲਤਾਨੀ ਨੂੰ 1991 ਵਿੱਚ ਸੈਣੀ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਪੁਲਿਸ ਨੇ ਅਗਵਾ ਕਰ ਲਿਆ ਸੀ। ਸੈਣੀ ਉੱਪਰ ਮੁਲਤਾਨੀ ਦੀ ਕਿਡਨੈਪਿੰਗ ਤੇ ਫਿਰ ਉਸ ਦੀ ਹੱਤਿਆ ਦੇ ਦੋਸ਼ ਹਨ। ਮੁਲਤਾਨੀ ਦੇ ਅਗਵਾ ਹੋਣ ਦਿ ਸ਼ਿਕਾਇਤ ਉਸ ਦੇ ਭਰਾ ਨੇ ਦਰਜ ਕਰਵਾਈ ਸੀ।
ਸੈਣੀ ਖਿਲਾਫ ਆਈਪੀਸੀ ਦੀ ਧਾਰਾ 364, (ਅਗਵਾ ਕਰਨ ਜਾਂ ਕਤਲ ਕਰਨ ਲਈ ਅਗਵਾ ਕਰਨ), 201(ਸਬੂਤ ਮਿਟਾਉਣ), 344, 330 ਤੇ 120 (ਬੀ) ਤਹਿਤ ਮੁਹਾਲੀ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਆਖਰ 29 ਸਾਲ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਕਿਉਂ ਦਰਜ ਹੋਇਆ ਕੇਸ? ਜਾਣੋ ਪੂਰੀ ਕਹਾਣੀ
ਨਵਾਂ ਸ਼ਹਿਰ 'ਚ ਡਿੱਗਿਆ ਫੌਜ ਦਾ ਮਿੱਗ 29 ਜਹਾਜ਼
ਝੋਨੇ ਦੀ ਲੁਆਈ ਲਈ ਬਦਲੇਗੀ ਰਣਨੀਤੀ, ਕੈਪਟਨ ਸਰਕਾਰ ਅੱਜ ਲਏਗੀ ਫੈਸਲਾ
ਸੰਕਟ ਦੌਰਾਨ ਮੋਰਚਾ ਛੱਡ ਦੌੜੇ ਪਰਵਾਸੀ ਮਜ਼ਦੂਰ, ਹੁਣ ਪੰਜਾਬੀਆਂ ਨੇ ਸੰਭਾਲੀ ਕਮਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ