ਜਲੰਧਰ-ਹਲਕਾ ਸ਼ਾਹਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ ਮਾਲ ਤੇ ਟਰਾਂਸਪੋਰਟ ਮੰਤਰੀਅਜੀਤ ਸਿੰਘ ਕੋਹਾੜ ਦਾ ਬੀਤੀ ਰਾਤ 11.30 ਵਜੇ ਦੇਹਾਂਤ ਹੋ ਗਿਆ। ਰਾਤ ਨੌਂ ਵਜੇ ਉਨ੍ਹਾਂ ਦੇ ਦਿਲ ਵਿੱਚ ਦਰਦ ਹੋਇਆ ਤੇ ਉਨ੍ਹਾਂ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਅਕਾਲੀ ਦਲ (ਬਾਦਲ) ਦੇ ਦਿਹਾਤੀ ਪ੍ਰਧਾਨ ਜਥੇਦਾਰ ਅਜੀਤ ਸਿੰਘ ਕੋਹਾੜ ਪੰਜ ਵਾਰ ਵਿਧਾਇਕ ਚੁਣੇ ਗਏ। 1997 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੋਹੀਆਂ ਹਲਕੇ ਤੋਂ ਲੜੀ ਸੀ। ਉਹ ਕਈ ਵਾਰ ਮੰਤਰੀ ਵੀ ਰਹੇ।
ਜਾਣਕਾਰੀ ਅਨੁਸਾਰ 81 ਸਾਲਾ ਜਥੇਦਾਰ ਕੋਹਾੜ ਅਕਾਲੀ ਦਲ ਵਿਧਾਇਕ ਪਾਰਟੀ ਦੇ ਉਪ ਪ੍ਰਧਾਨ ਸਨ। ਲਗਾਤਾਰ ਪੰਜ ਵਾਰ ਵਿਧਾਇਕ ਰਹੇ ਜਥੇਦਾਰ ਕੋਹਾੜ ਨੇ ਪਹਿਲੀ ਵਾਰ 1997 ਵਿਚ ਅਕਾਲੀ ਦਲ ਦੀ ਟਿਕਟ 'ਤੇ ਲੋਹੀਆਂ ਤੋਂ ਚੋਣ ਜਿੱਤੀ ਸੀ। ਇਸ ਪਿੱਛੋਂ ਉਹ 2002 ਤੇ 2007 ਵਿਚ ਲੋਹੀਆਂ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤਦੇ ਰਹੇ । 2012 ਵਿਚ ਲੋਹੀਆਂ ਹਲਕੇ ਦੀ ਹੱਦਬੰਦੀ ਕਰਕੇ ਸ਼ਾਹਕੋਟ ਨੂੰ ਨਵਾਂ ਵਿਧਾਨ ਸਭਾ ਹਲਕਾ ਬਣਾਇਆ ਗਿਆ। ਇਸ ਪਿੱਛੋਂ ਹੋਈ ਚੋਣ ਵਿਚ ਉਹ ਸ਼ਾਹਕੋਟ ਹਲਕੇ ਤੋਂ ਵੀ ਜੇਤੂ ਰਹੇ ਅਤੇ 2017 ਦੀਆਂ ਚੋਣਾਂ ਵਿਚ ਵੀ ਇਸੇ ਹਲਕੇ ਤੋਂ ਲਗਾਤਾਰ ਪੰਜਵੀਂ ਵਾਰ ਵਿਧਾਇਕ ਚੁਣੇ ਗਏ।