ਚੰਡੀਗੜ੍ਹ: ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਲਈ ਚੰਗੀ ਖਬਰ ਹੈ। ਸਰਕਾਰ ਨੇ ਇਨ੍ਹਾਂ ਅਹੁਦਿਆਂ ਦੀ ਭਰਤੀ ਲਈ ਪ੍ਰੀਖਿਆ ਦੀ ਤਾਰੀਖ ਐਲਾਨ ਦਿੱਤੀ ਹੈ। 29 ਨਵੰਬਰ ਨੂੰ 2,364 ਅਧਿਆਪਕਾਂ ਦੇ ਅਹੁਦਿਆਂ ਲਈ ਲਿਖਤ ਪ੍ਰੀਖਿਆ ਕਰਵਾਈ ਜਾਵੇਗੀ। ਸਵੇਰ 10 ਵਜੇ ਤੋਂ ਪ੍ਰੀਖਿਆ ਸ਼ੁਰੂ ਹੋ ਕੇ 11 ਵੱਜ ਕੇ 40 ਮਿੰਟ 'ਤੇ ਮੁਕੰਮਲ ਹੋਵੇਗੀ।
ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਖਾਲੀ ਪਈਆਂ 2,364 ਆਸਾਮੀਆਂ ਲਈ ਵਿਗਿਆਪਨ ਦਿੱਤਾ ਸੀ। ਇਸ 'ਚ ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਅਪਲਾਈ ਕੀਤਾ ਸੀ। ਸਿੱਖਿਆ ਵਿਭਾਗ ਕੋਰੋਨਾ ਕਾਰਨ ਇਮਤਿਹਾਨ ਨਹੀਂ ਕਰਵਾ ਪਾ ਰਿਹਾ ਸੀ ਪਰ ਹੁਣ ਵਾਇਰਸ ਦੀ ਸੂਬੇ 'ਚ ਗਿਰਾਵਟ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ ਪ੍ਰੀਖਿਆ ਦੀ ਤਾਰੀਖ ਨਿਰਧਾਰਤ ਕਰ ਦਿੱਤੀ ਹੈ।
ਹੁਣ 29 ਨਵੰਬਰ ਨੂੰ ਇਨ੍ਹਾਂ ਆਸਾਮੀਆਂ ਲਈ ਲਿਖਤੀ ਪ੍ਰੀਖਿਆ ਕਰਵਾਈ ਜਾਵੇਗੀ। ਪ੍ਰੀਖਿਆ ਸਵੇਰ 10 ਵਜੇ ਤੋਂ 11 ਵੱਜ ਕੇ 40 ਮਿੰਟ ਤਕ ਹੋਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ