ਅੰਮ੍ਰਿਤਸਰ: ਅੱਜ ਸਿੱਖ ਕੌਮ ਦੇ ਨਾਲ-ਨਲਾ ਪੰਜਾਬ ਲਈ ਲਈ ਇੱਕ ਇਤਿਹਾਸਕ ਦਿਨ ਹੈ ਕਿਉਕਿ ਸਾਲਾ ਤੋਂ ਸਿੱਖਾਂ ਦੀਆਂ ਮੰਗੀਆਂ ਦੁਆਵਾਂ ਆਖਰਕਾਰ ਕਬੂਲ ਹੋ ਰਹੀਆਂ ਹਨ ਅਤੇ ਕਰਤਾਰਪੁਰ ਲਾਂਘਾ ਖੁਲ੍ਹਣ ਜਾ ਰਿਹਾ ਹੈ। ਇਸ ਸਮਾਗਮ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਸਾਬਕਾ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਖਾਸ ਸੱਦਾ ਭੇਜਿਆ ਗਿਆ ਸੀ। ਜਿਸ ਦੇ ਲਈ ਕੁਝ ਦਿਨਾਂ ਤੋਂ ਸਿੱਧੂ ਨੇ ਵਿਦੇਸ਼ ਮੰਤਰਾਲਾ ਨੂੰ ਚਿੱਠੀਆਂ ਲਿੱਖ ਜਾਣ ਦੀ ਇਜਾਜ਼ਤ ਮੰਗੀ ਸੀ।



ਬੀਤੇ ਦਿਨੀਂ ਇਜਾਜ਼ਤ ਮਿਲਣ ਤੋਂ ਬਾਅਦ ਅੱਜ ਨਵਜੋਤ ਸਿੱਧੂ ਕਰਤਾਰਪੁਰ ਸਮਾਗਮ 'ਚ ਸ਼ਿਰਕਤ ਕਰਨ ਲਈ ਆਪਣੇ ਘਰੋਂ ਨਿਕਲ ਚੁੱਕੇ ਹਨ। ਇਸ ਸਮਾਗਮ ਲਈ ਸਿੱਧੂ 'ਚ ਖਾਸਾ ਉਤਸ਼ਾਹ ਹੈ।