ਚੰਡੀਗੜ੍ਹ: ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ 'ਚ ਲੱਗੇ ਕਰਫਿਊ ਦੌਰਾਨ ਕਿਸਾਨ ਦਿਨ ਭਰ ਆਪਣੇ ਖੇਤ ਵਿੱਚ ਕੰਮ ਕਰ ਸਕਦਾ ਹੈ।

ਸਰਕਾਰ ਦੇ ਦਿੱਤੇ ਗਏ ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਵੇਰੇ 7-9 ਵਜੇ ਤੱਕ ਖੇਤ ਜਾਣ ਤੇ ਸ਼ਾਮ ਨੂੰ 7-9 ਦੇ ਵਿਚਕਾਰ ਖੇਤਾਂ ਤੋਂ ਘਰ ਵਾਪਸ ਆਉਣ ਦੀ ਆਗਿਆ ਦਿੱਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਡੀਸੀ ਸਹਿਬਾਨ ਨੇ ਇਹ ਹੁਕਮ ਜਾਰੀ ਕਰ ਦਿੱਤਾ ਹੈ। ਕਣਕ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਇਸ ਲਈ ਕਿਸਾਨ ਆਪਣੇ ਮਜ਼ਦੂਰ, ਟਰੈਕਟਰ ਤੇ ਕੰਬਾਈਨ ਖੇਤਾਂ 'ਚ ਲੈ ਜਾ ਸਕਦੇ ਹਨ।

ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ