ਚੰਡੀਗੜ੍ਹ: ਕਰਫਿਊ ਦੌਰਾਨ ਜਿੱਥੇ ਪੁਲਿਸ ਲੋਕਾਂ ਦੀ ਮਦਦ ਕਰ ਰਹੀ ਹੈ, ਉੱਥੇ ਹੀ ਕੁਝ ਮੁਲਾਜ਼ਮਾਂ ਦਾ ਨਿਰਦਈ ਚਿਹਰਾ ਵੀ ਸਾਹਮਣੇ ਆਇਆ ਹੈ। ਇਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਣ ਮਗਰੋਂ ਕਾਰਵਾਈ ਹੋਣੀ ਸ਼ੁਰੂ ਹੋਈ ਹੈ। ਕਰਤਾਰਪੁਰ 'ਚ ਲੋਕਾਂ ਨਾਲ ਕੁੱਟਮਾਰ ਤੇ ਗਾਲਾਂ ਕੱਢਣ ਵਾਲੇ ਥਾਣੇਦਾਰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੀ ਵੀਡੀਓ ਵਾਇਰਲ ਹੋਣ ਉਪਰੰਤ ਸੂਬਾ ਸਰਕਾਰ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ।
ਉਧਰ, ਜੰਮੂ ਤੇ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ’ਚ ਲੋਕਾਂ ਨੂੰ ਗਾਲ੍ਹਾਂ ਕੱਢਣ ਵਾਲੇ ਪੁਲਿਸ ਮੁਲਾਜ਼ਮ ਨੂੰ ਨੌਕਰੀ ਤੋਂ ਹੀ ਫਾਰਗ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵੀ ਵੀਡੀਓ ਵਾਇਰਲ ਹੋਣ ਮਗਰੋਂ ਕੀਤੀ ਗਈ ਜਿਸ ’ਚ ਪੁਲਿਸ ਮੁਲਾਜ਼ਮ ਲੌਕਡਾਊਨ ਦੌਰਾਨ ਲੋਕਾਂ ਨੂੰ ਘਰਾਂ ’ਚ ਰਹਿਣ ਲਈ ਕਹਿਣ ਸਮੇਂ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ।
ਪੰਜਾਬ ਪੁਲਿਸ ਦੀਆਂ ਅਜਿਹੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿੱਚ ਪੁਲਿਸ ਮੁਲਜ਼ਮ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਲੋਕ ਆਪਣੇ ਜ਼ਰੂਰੀ ਕੰਮ ਬਾਰੇ ਪੁਲਿਸ ਨੂੰ ਦੱਲ ਰਹੇ ਹਨ ਪਰ ਬਗੈਰ ਸੁਣੇ ਹੀ ਉਨ੍ਹਾਂ ਨੂੰ ਡੰਗਰਾਂ ਵਾਂਗ ਕੁੱਟਿਆ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦਾ ਸਖਤ ਨੋਟਿਸ ਲੈਂਦਿਆਂ ਪੁਲਿਸ ਮੁਲਾਜ਼ਮਾਂ ਨੂੰ ਤਾੜਨਾ ਕੀਤੀ ਸੀ।
ਇਸੇ ਤਰ੍ਹਾਂ ਦੀ ਇੱਕ ਵੀਡੀਓ ਕਰਤਾਰਪੁਰ ਤੋਂ ਸਾਹਮਣੇ ਆਈ ਸੀ। ਇੱਥੇ ਜ਼ਰੂਰੀ ਸਾਮਾਨ ਲੈਣ ਜਾ ਰਹੇ ਲੋਕਾਂ ਦੀ ਥਾਣਾ ਮੁਖੀ ਵੱਲੋਂ ਕੁੱਟਮਾਰ ਕੀਤੀ ਗਈ ਤੇ ਗਾਲਾਂ ਕੱਢੀਆਂ ਗਈਆਂ। ਇਸ ਦੀ ਵੀਡੀਓ ਵਾਇਰਲ ਹੋਣ ਉਪਰੰਤ ਸੂਬਾ ਸਰਕਾਰ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਕਰਤਾਰਪੁਰ ਵਿੱਚ ਥਾਣਾ ਮੁਖੀ ਪੁਸ਼ਪ ਬਾਲੀ ਨੇ ਅਣਮਨੁੱਖੀ ਵਤੀਰਾ ਰੱਖਦਿਆਂ ਬਾਜ਼ਾਰ ਵਿੱਚੋਂ ਕੁਝ ਨੌਜਵਾਨਾਂ ਨੂੰ ਡੰਡੇ ਦੇ ਜ਼ੋਰ ਨਾਲ ਦੌੜਾਇਆ ਤੇ ਕੁਝ ਨੂੰ ਸ਼ਰੇਆਮ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਲੀਲ ਕੀਤਾ ਸੀ।
ਇਸ ਸਾਰੇ ਘਟਨਾਕ੍ਰਮ ਦੀਆਂ ਵੀਡੀਓਜ਼ ਥਾਣਾ ਮੁਖੀ ਨੇ ਖ਼ੁਦ ਆਪਣੇ ਸਹਿਯੋਗੀ ਪੁਲਿਸ ਕਰਮੀਆਂ ਕੋਲੋਂ ਬਣਵਾਈਆਂ ਤੇ ਆਪਣੇ ਆਪ ਨੂੰ ‘ਦਬੰਗ’ ਸਾਬਤ ਕਰਨ ਲਈ ਖ਼ੁਦ ਹੀ ਜਨਤਕ ਕਰਵਾ ਦਿੱਤੀਆਂ। ਥਾਣਾ ਮੁਖੀ ਨੇ ਮੁੱਖ ਬਾਜ਼ਾਰ ਵਿੱਚ ਆਪਣੀ ਐਕਟਿਵਾ ’ਤੇ ਸਾਮਾਨ ਰੱਖ ਕੇ ਵਾਪਸ ਘਰ ਜਾ ਰਹੇ ਵਿਅਕਤੀ ਦੀ ਕੁੱਟਮਾਰ ਕਰਨ ਦੀ ਵੀਡੀਓ ਖੁਦ ਬਣਾਈ। ਕੁੱਟਮਾਰ ਦਾ ਸ਼ਿਕਾਰ ਹੋ ਰਹੇ ਵਿਅਕਤੀ ਨੇ ਜ਼ਰੂਰੀ ਸਾਮਾਨ ਲਿਜਾਣ ਬਾਰੇ ਕਹਿ ਕੇ ਮਿੰਨਤਾਂ-ਤਰਲੇ ਕੀਤੇ ਪਰ ਥਾਣਾ ਮੁਖੀ ਉਪਰ ਇਸ ਦਾ ਕੋਈ ਅਸਰ ਨਹੀਂ ਹੋਇਆ।
ਪੁਲਿਸ ਦੀ ਧੱਕੇਸ਼ਾਹੀ ਨਹੀਂ ਚੱਲੇਗੀ, ਗਾਲ੍ਹਾਂ ਕੱਢਣ ਵਾਲਾ ਬਰਖਾਸਤ, ਥਾਣੇਦਾਰ ਲਾਈਨ ਹਾਜ਼ਰ
ਏਬੀਪੀ ਸਾਂਝਾ
Updated at:
29 Mar 2020 11:30 AM (IST)
ਕਰਫਿਊ ਦੌਰਾਨ ਜਿੱਥੇ ਪੁਲਿਸ ਲੋਕਾਂ ਦੀ ਮਦਦ ਕਰ ਰਹੀ ਹੈ, ਉੱਥੇ ਹੀ ਕੁਝ ਮੁਲਾਜ਼ਮਾਂ ਦਾ ਨਿਰਦਈ ਚਿਹਰਾ ਵੀ ਸਾਹਮਣੇ ਆਇਆ ਹੈ। ਇਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਣ ਮਗਰੋਂ ਕਾਰਵਾਈ ਹੋਣੀ ਸ਼ੁਰੂ ਹੋਈ ਹੈ। ਕਰਤਾਰਪੁਰ 'ਚ ਲੋਕਾਂ ਨਾਲ ਕੁੱਟਮਾਰ ਤੇ ਗਾਲਾਂ ਕੱਢਣ ਵਾਲੇ ਥਾਣੇਦਾਰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਦੀ ਵੀਡੀਓ ਵਾਇਰਲ ਹੋਣ ਉਪਰੰਤ ਸੂਬਾ ਸਰਕਾਰ ਨੇ ਇਸ ਦਾ ਸਖ਼ਤ ਨੋਟਿਸ ਲਿਆ ਹੈ।
- - - - - - - - - Advertisement - - - - - - - - -