ਰਵਨੀਤ ਕੌਰ ਦੀ ਰਿਪੋਰਟ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਕੱਲ੍ਹ (ਸ਼ੁੱਕਰਵਾਰ) ਨੂੰ ਤਾਜਪੋਸ਼ੀ ਹੋਈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਜ਼ਿਕਰਯੋਗ ਹੈ ਕਿ ਸੈਕਟਰ-15 ਸਥਿਤ ਪੰਜਾਬ ਕਾਂਗਰਸ ਭਵਨ 'ਚ ਰਾਜਾ ਵੜਿੰਗ ਦੀ ਤਾਜਪੋਸ਼ੀ ਸਮਾਗਮ ਹੋਇਆ ਸੀ। ਪਰ ਹੁਣ ਕਾਂਗਰਸ ਪ੍ਰਧਾਨ ਦਾ ਸਹੁੰ ਚੁੱਕ ਸਮਾਗਮ ਵਿਵਾਦਾਂ 'ਚ ਆ ਗਿਆ ਹੈ। ਦੱਸ ਦੇਈਏ ਕਿ ਰਾਜਾ ਵੜਿੰਗ ਨੂੰ ਚੰਡੀਗੜ੍ਹ ਨਿਗਮ ਨੇ 29 ਹਜ਼ਾਰ ਦਾ ਜੁਰਮਾਨਾ ਲਾਇਆ ਹੈ।




 



ਕੀ ਹੈ ਮਾਮਲਾ

ਦਰਅਸਲ ਚੰਡੀਗੜ੍ਹ ਨਗਰ ਨਿਗਮ ਨੇ ਪੰਜਾਬ ਕਾਂਗਰਸ ਪ੍ਰਧਾਨ ਦੀ ਤਾਜਪੋਸ਼ੀ ਦੇ ਪ੍ਰੋਗਰਾਮ 'ਚ ਬਿਨਾਂ ਮਨਜ਼ੂਰੀ ਲਾਏ ਗਏ  ਪੋਸਟਰ ਤੇ ਬੈਨਰ  ਲਈ ਇਹ ਜੁਰਮਾਨਾ ਲਿਆ ਹੈ।  ਨਿਗਮ ਨੇ ਕਮਿਸ਼ਨਰ ਦੇ ਆਦੇਸ਼ 'ਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਨਾਂ 'ਤੇ 29 ਹਜ਼ਾਰ 390 ਰੁਪਏ ਦੇ ਜੁਰਮਾਨੇ ਦਾ ਚਾਲਾਨ ਕੱਟ ਕੇ ਨੋਟਿਸ ਹੈ।  ਇਸ ਸਮਾਗਮ 'ਚ ਪੰਜਾਬ ਤੇ ਚੰਡੀਗੜ੍ਹ  ਦੇ ਪਾਰਟੀ ਆਗੂਾਂ ਨੇ ਹਿੱਸਾ ਲਿਆ। 


ਇਸ ਸਮਾਗਮ ਲਈ ਸੈਕਟਰ-16 ਤੋਂ ਪੀਜੀਆਈ ਜਾਣ ਵਾਲੀ ਸੜਕ ਦੇ ਵਿਚੋਂ-ਵਿਚ ਦੋ ਚੋਰਾਹਿਆਂ 'ਤੇ ਕਾਂਗਰਸ ਦੇ ਪੋਸਟਰ ਤੇ ਬੈਨਰ ਲਾਏ ਸੀ ਜਦਕਿ ਸ਼ਹਿਰ 'ਚ ਬਿਨਾਂ ਮਨਜ਼ੂਰੀ ਦੇ ਬੋਰਡ ਨਹੀਂ ਲਾਏ ਜਾ ਸਕਦੇ।

ਸਮਾਗਮ 'ਚ ਦਿਲਚਸਪ ਗੱਲ ਇਹ ਵੀ ਰਹੀ ਕਿ ਰਾਜਾ ਵੜਿੰਗ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਨੇ ਪਲੇਟ 'ਚੋਂ ਬਰਫੀ ਪੀਸ ਚੁੱਕਿਆ ਤਾਂ ਹਰੀਸ਼ ਚੌਧਰੀ ਨੇ ਉਨ੍ਹਾਂ ਦਾ ਹੱਥ ਫੜ੍ਹ ਕੇ ਬਰਫੀ ਪਲੇਟ 'ਚ ਰੱਖ ਦਿੱਤੀ ਤੇ ਪ੍ਰਤਾਪ ਬਾਜਵਾ ਨੂੰ ਬਰਫੀ ਦਾ ਟੁਕੜਾ ਦੇ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਰਾਜਾ ਵੜਿੰਗ ਦਾ ਮੂੰਹ ਮਿੱਠਾ ਕਰਵਾਇਆ।

ਇਹ ਵੀ ਪੜ੍ਹੋ

ਬਲੈਕ ਡਰੈੱਸ 'ਚ ਗਜ਼ਬ ਦੇ ਪੋਜ਼ ਦਿੰਦੀ ਮਲਾਇਕਾ ਅਰੋੜਾ ਨੇ ਢਾਹਿਆ ਕਹਿਰ, ਯਕੀਨ ਨਾ ਹੋਵੇ ਤਾਂ ਖੁਦ ਹੀ ਦੇਖ ਲਵੋ