ਫਾਜ਼ਿਲਕਾ: ਆਮ ਆਦਮੀ ਪਾਰਟੀ ਦੇ ਲੀਡਰ ਅਤੁਲ ਨਾਗਪਾਲ ਦੇ ਗੱਡੀ ਹੇਠੋਂ ਬੀਤੀ ਰਾਤ ਇੱਕ ਪੈਟਰੋਲ ਬੰਬ ਬਰਾਮਦ ਹੋਣ ਦੀ ਖ਼ਬਰ ਸਾਹਮਣੇ ਆਈ ਹੈ।ਆਪ ਦੇ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਕੱਲ੍ਹ ਫਾਜ਼ਿਲਕਾ ਦੇ ਦੌਰੇ ਤੇ ਸੀ ਇਸ ਵਿੱਚ ਉਥੋਂ ਦੇ ਲੋਕਲ ਨੇਤਾ ਵੀ ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਲ ਹੋਏ।ਜਦੋਂ ਨਾਗਪਾਲ ਘਰ ਪਹੁੰਚੇ ਤਾਂ ਉਨ੍ਹਾਂ ਦੀ ਗੱਠੀ ਥੱਲੇ ਇੱਕ ਵਿਸਫੋਟਕ ਪਦਾਰਥ ਮਿਲਿਆ।ਇਸ ਨੂੰ ਖੋਲ ਕੇ ਵੇਖਣ ਤੇ ਪਤਾ ਲਗਾ ਕਿ ਉਹ ਇੱਕ ਪੈਟਰੋਲ ਬੰਬ ਹੈ।ਪੁਲਿਸ ਨੇ ਫਿਲਹਾਲ ਇਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਨਾਗਪਾਲ ਨੇ ਕਿਹਾ, "ਹਰਪਾਲ ਚੀਮਾ ਦੇ ਨਾਲ ਕਾਫਲੇ ਵਿੱਚ ਮੈਂ ਵੀ ਆਪਣੀ ਕਾਰ 'ਚ ਸ਼ਾਮਲ ਸੀ, ਜਿਸ ਦੌਰਾਨ ਉਹ ਫਾਜ਼ਿਲਕਾ ਵਿੱਚ ਲਗਭਗ ਤਿੰਨ ਤੋਂ ਚਾਰ ਸਮਾਗਮਾਂ ਵਿੱਚ ਸ਼ਾਮਲ ਹੋਇਆ ਸੀ ਅਤੇ ਜਿਵੇਂ ਹੀ ਮੈਂ ਘਰ ਪਹੁੰਚਿਆ ਤਾਂ ਦੇਖਿਆ ਕਿ ਕਾਰ ਦੇ ਹੇਠਾਂ ਕੁਝ ਲਟਕਿਆ ਹੋਇਆ ਸੀ ਜਿਸ ਨੂੰ ਖੁਲ੍ਹਣ ਤੇ ਪਤਾ ਲਗਾ ਕਿ ਉਹ ਇੱਕ ਪੈਟਰੋਲ ਬੰਬ ਹੈ।ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।"


ਮੌਕੇ 'ਤੇ ਪਹੁੰਚੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਬੋਤਲ ਵਿਚੋਂ ਪੈਟਰੋਲ ਵਰਗੀ ਇੱਕ ਚੀਜ਼ ਮਿਲੀ ਹੈ, ਫਿਲਹਾਲ ਇਸ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹ ਪਦਾਰਥ ਕਿੱਥੋਂ ਆਇਆ।