ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਗੁਰਪ੍ਰੀਤ ਹੀ ਇਸ ਵਾਰਦਾਤ ਪਿੱਛੇ ਜ਼ਿੰਮੇਵਾਰ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਕਤਲ ਪਿੱਛੇ ਜ਼ਮੀਨੀ ਵਿਵਾਦ ਤੇ ਨਾਜਾਇਜ਼ ਸਬੰਧ ਮੁੱਖ ਵਜ੍ਹਾ ਹਨ। ਬ੍ਰੈਨਫੋਰਡ ਪੁਲਿਸ ਨੇ ਗੁਰਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਪੂਰੀ ਘਟਨਾ ਦੀ ਜਾਣਕਾਰੀ ਮੁਲਜ਼ਮ ਗੁਰਪ੍ਰੀਤ ਦੀ ਫੋਟੋ ਸਮੇਤ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ।
ਕਰੀਬ ਦੋ ਮਹੀਨੇ ਪਹਿਲਾਂ ਅਮਰੀਕਾ ਦੇ ਸ਼ਹਿਰ ਵੈਸਟ ਚੈਸਟਰ ਓਹੀਓ ਸਟੇਟ 'ਚ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਅਪਾਰਟਮੈਂਟ 'ਚ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮ੍ਰਿਤਕਾਂ 'ਚ ਮੁਲਜ਼ਮ ਗੁਰਪ੍ਰੀਤ ਸਿੰਘ ਦਾ ਸਹੁਰਾ ਹਕੀਕਤ ਸਿੰਘ (59), ਸੱਸ ਪਰਮਜੀਤ ਕੌਰ (62), ਮਾਸੀ ਸੱਸ ਅਮਰਜੀਤ ਕੌਰ (58) ਤੇ ਪਤਨੀ ਸ਼ਲਿੰਦਰਜੀਤ ਕੌਰ (39) ਸ਼ਾਮਲ ਸਨ। ਜਿਸ ਵੇਲੇ ਮੁਲਜ਼ਮ ਗੁਰਪ੍ਰੀਤ ਸਿੰਘ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਸਮੇਂ ਤਿੰਨੇ ਬੱਚੇ ਘਰ ਨਹੀਂ ਸਨ।
ਇੰਨੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਗੁਰਪ੍ਰੀਤ ਸਿੰਘ ਨੇ ਖ਼ੁਦ ਫੋਨ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਗੁਰਪ੍ਰੀਤ ਸਿੰਘ ਦਾ ਵਿਆਹ ਤਿੰਨ ਮਾਰਚ 2002 ਨੂੰ ਸ਼ਲਿੰਦਰਜੀਤ ਕੌਰ ਨਾਲ ਹੋਇਆ ਸੀ ਜਿਨ੍ਹਾਂ ਦੀਆਂ ਦੋ ਬੇਟੀਆਂ ਤੇ ਇੱਕ ਬੇਟਾ ਸੀ। ਗੁਰਪ੍ਰੀਤ ਸਿੰਘ ਅਮਰੀਕਾ 'ਚ ਟਰੱਕ ਡਰਾਇਵਰ ਵਜੋਂ ਕੰਮ ਕਰਦਾ ਹੈ।