Continues below advertisement

ਪੰਜਾਬ ਦੇ ਫਿਰੋਜ਼ਪੁਰ ਤੋਂ ਦੁਖਭਰੀ ਖਬਰ ਸਾਹਮਣੇ ਆਈ ਹੈਦਰਅਸਲ ਫਿਰੋਜ਼ਪੁਰ ਵਿੱਚ ਕਰਵਾਏ ਜਾ ਰਹੇ ਮਾਤਾ ਰਾਣੀ ਦੇ ਜਗਰਾਤੇ ਦੌਰਾਨ ਭੇਟਾਂ ਗਾਉਣ ਆਏ ਹੁਸ਼ਿਆਰਪੁਰ ਦੇ ਮਸ਼ਹੂਰ ਗਾਇਕ ਸੋਹਣ ਲਾਲ ਸੈਣੀ ਅਕਾਲ ਚਲਾਉਣਾ ਕਰ ਗਏ। ਉਹ ਮਾਤਾ ਦੀ ਭੇਟਾ ਗਾ ਰਹੇ ਸਨ, ਜਦੋਂ ਉਨ੍ਹਾਂ ਦੇ ਪ੍ਰਾਣ ਨਿਕਲੇ। ਇਸ ਦੀ ਇੱਕ ਵੀਡਿਓ ਸ਼ੋਸ਼ਲ ਮੀਡੀਆਤੇ ਵਾਇਰਲ ਹੋ ਰਹੀ ਹੈਗਾਇਕ ਸੋਹਣ ਲਾਲ ਸੈਣੀ ਵੱਲੋਂ ਜਿਵੇਂ ਹੀ ਜਗਰਾਤੇ ਦੇ ਸਟੇਜ 'ਤੇ ਜਾ ਕੇ ਭੇਟ ਗਾਉਣੀ ਸ਼ੁਰੂ ਕੀਤੀ ਗਈ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆਜਿਸ ਕਾਰਨ ਸੋਹਣ ਲਾਲ ਸੈਣੀ ਸਟੇਜ ਉੱਤੇ ਹੀ ਡਿੱਗ ਪਏ।

Continues below advertisement

ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਤਦ ਤੱਕ ਮੌਤ ਹੋ ਚੁੱਕੀ ਸੀ

ਮੌਕੇ ਉੱਤੇ ਉਸ ਦੇ ਸਾਥੀਆਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਗਾਇਕ ਸੋਹਣ ਲਾਲ ਸੈਣੀ ਇਕ ਮਸ਼ਹੂਰ ਗਾਇਕ ਸਨ ਅਤੇ ਉਹ ਲੰਬੇ ਸਮੇਂ ਤੋਂ ਜਗਰਾਤੇ ’ਚ ਮਾਤਾ ਦੀਆਂ ਭੇਟਾਂ ਗਾਉਂਦੇ ਆ ਰਹੇ ਸਨ। ਸੋਹਣ ਲਾਲ ਸੈਣੀ ਦੀਆਂ ਕਈ ਆਡੀਓ ਕੈਸਟਾਂ ਅਤੇ ਭੇਟਾਂ ਵੀ ਮਾਰਕਿਟ ’ਚ ਮਸ਼ਹੂਰ ਹੋਈਆਂ ਸਨ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।