ਫ਼ਰੀਦਕੋਟ: ਸੋਮਵਾਰ ਸਵੇਰੇ ਨੌਂ ਵਜੇ ਬਠਿੰਡਾ-ਜੰਮੂ ਤਵੀ ਐਕਸਪ੍ਰੈਸ ਟ੍ਰੇਨ ਦੀ ਲਪੇਟ ਵਿੱਚ ਆਉਣ ਕਾਰਨ ਨਰਸਿੰਗ ਵਿਦਿਆਰਥਣ ਦੀ ਮੌਤ ਹੋ ਗਈ। ਪੁਲਿਸ ਨੇ ਮੁੱਢਲੀ ਪੜਤਾਲ ਵਿੱਚ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਹੈ।

 

ਜਾਂਚ ਅਧਿਕਾਰੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਫ਼ਰੀਦ ਨਰਸਿੰਗ ਕਾਲਜ ਵਿੱਚ ਬੀਐਸਸੀ ਨਰਸਿੰਗ ਦੀ ਚੌਥੇ ਸਾਲ ਦੀ ਵਿਦਿਆਰਥਣ ਦੀ ਰੇਲ ਗੱਡੀ ਹੇਠ ਆ ਜਾਣ ਕਾਰਨ ਮੌਤ ਹੋ ਗਈ ਹੈ।

ਉਨ੍ਹਾਂ ਮ੍ਰਿਤਕਾ ਦੀ ਪਛਾਣ ਸ਼ਹਿਰ ਦੇ ਗ੍ਰੀਨ ਐਵੇਨਿਊ ਦੀ ਰਹਿਣ ਵਾਲੀ ਰਿਪਨਦੀਪ ਕੌਰ ਵਜੋਂ ਦੱਸੀ ਹੈ। ਪੁਲਿਸ ਮਾਮਲੇ ਦੀ ਜਾਂਚ ਆਤਮ ਹੱਤਿਆ ਦੇ ਨਜ਼ਰੀਏ ਤੋਂ ਕਰ ਰਹੀ ਹੈ ਤੇ ਇਸ ਦੇ ਕਾਰਨ ਤਲਾਸ਼ ਕਰ ਰਹੀ ਹੈ।