ਖੇਤੀ ਬਿੱਲਾਂ ਦਾ ਵਿਰੋਧ ਜਾਰੀ, ਮੁਹਾਲੀ 'ਚ ਪੰਜਾਬੀ ਕਲਾਕਾਰਾਂ ਕੀਤਾ ਵੱਡਾ ਇੱਕਠ

ਏਬੀਪੀ ਸਾਂਝਾ Updated at: 27 Sep 2020 05:49 PM (IST)

ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਜਾਰੀ ਹੈ। ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਨਾਲ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ।

NEXT PREV
ਮੁਹਾਲੀ: ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨ ਅੰਦੋਲਨ ਜਾਰੀ ਹੈ। ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਨਾਲ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ।ਕਿਸਾਨ ਅੰਦੋਲਨ ਦੀ ਗੂੰਝ ਨੇ ਜਿੱਥੇ ਦਿੱਲੀ ਤੱਕ ਨੂੰ ਹਿਲਾਇਆ ਹੈ ਉਥੇ ਹੀ ਇਸ ਅੰਦੋਲਨ ਨੇ ਪੰਜਾਬ ਅੰਦਰ ਇੱਕ ਵੱਖਰੀ ਇੱਕ ਜੁੱਟਤਾ ਦਾ ਇਹਸਾਸ ਕਰਵਾਇਆ ਹੈ। ਕਿਸਾਨ, ਲੇਖਕ, ਪੰਜਾਬੀ ਗਾਇਕ, ਪੰਜਾਬ ਅਦਾਕਾਰ ਅਤੇ ਪੰਜਾਬ ਦਾ ਨੌਜਵਾਨ ਇੱਕ ਹੋ ਕੇ ਇਸ ਬਿੱਲ ਦੇ ਵਿਰੋਧ 'ਚ ਨਾਅਰਾ ਲਾ ਰਿਹਾ ਹੈ।



ਅੱਜ ਮੁਹਾਲੀ ਦੇ ਸੋਹਾਣਾ ਟੀ-ਪੁਆਇੰਟ ਤੇ ਇਸੇ ਬਿੱਲ ਖਿਲਾਫ ਵੱਡਾ ਇੱਕਠ ਕੀਤਾ ਗਿਆ।ਜਿਸ 'ਚ ਕਈ ਨਮੀ ਕਲਾਕਾਰ ਵੀ ਸ਼ਾਮਲ ਹੋਏ। ਬੰਨਟੀ ਬੈਂਸ, ਕਰਤਾਰ ਚੀਮਾ, ਰੁਪਿੰਦਰ ਹਾਂਡਾ ਅਤੇ ਅਫਸਾਨਾ ਖਾਨ ਤੋਂ ਇਲਾਵਾ ਕਈ ਹੋਰ ਦਿੱਗਜ ਕਲਾਕਾਰ ਇਸ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ।ਵੱਡੀ ਗਿਣਤੀ 'ਚ ਪੰਜਾਬੀ ਨੌਜਵਾਨਾਂ ਨੇ ਵੀ ਇਸ ਪ੍ਰਦਰਸ਼ਨ 'ਚ ਇੱਕ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਬਿੱਲਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ।



ਰੁਪਿੰਦਰ ਹਾਂਡਾ ਨੇ ਕਿਹਾ ਕਿ, 

ਸਾਡੀ ਸਰਕਾਰ ਅੱਗੇ ਅਪੀਲ ਹੈ ਕਿ ਇਨ੍ਹਾਂ ਬਿੱਲਾਂ ਨੂੰ ਫੌਰੀ ਰੱਦ ਕੀਤਾ ਜਾਵੇ।ਜੇਕਰ ਐਸਾ ਨਾ ਹੋਇਆ ਤਾਂ ਅਸੀਂ ਦਿੱਲੀ ਤੱਕ ਜਾਵਾਂਗੇ ਅਤੇ ਕਿਸਾਨ ਵਿਰੋਧੀ ਬਿੱਲਾਂ ਦੀ ਖਿਲਾਫਤ ਕਰਾਂਗੇ।-


- - - - - - - - - Advertisement - - - - - - - - -

© Copyright@2024.ABP Network Private Limited. All rights reserved.