ਚੰਡੀਗੜ੍ਹ: ਹਾਈਕੋਰਟ ਦੇ ਹੁਕਮਾਂ ਅਨੁਸਾਰ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਧਰਨੇ ਦੀ ਥਾਂ ਮਿਥਣ ਲਈ ਅਰਜ਼ੀ ਦਿੱਤੀ ਗਈ। ਹਾਈਕੋਰਟ ਨੇ ਸ਼ਹਿਰ ਤੋਂ ਬਾਹਰ ਜਗ੍ਹਾ ਅਲਾਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸੱਤ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਪਸੀ ਸਲਾਹ ਕਰਕੇ ਪਟਿਆਲਾ-ਸੰਗਰੂਰ ਸੜਕ 'ਤੇ ਮਹਿਮੂਦਪੁਰ ਦੀ ਮੰਡੀ ਨੂੰ ਫਾਈਨਲ ਕਰ ਦਿੱਤਾ ਗਿਆ। ਇਹ ਮੰਡੀ ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਦੇ ਗੁਰਦੁਆਰਾ ਪਰਮੇਸ਼ਰ ਦੁਆਰ ਤੋਂ ਪਟਿਆਲਾ ਵੱਲ ਨੂੰ ਸੜਕ ਉਪਰ ਸਥਿਤ ਹੈ।