ਚੰਡੀਗੜ੍ਹ: ਰਾਜਪੁਰਾ-ਪਟਿਆਲਾ ਰੋਡ 'ਤੇ ਧਰੇੜੀ ਜੱਟਾਂ ਵਿਖੇ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਰਾਹਗੀਰਾਂ ਦੀਆਂ ਗੱਡੀਆਂ ਨੂੰ ਬਿਨਾਂ ਟੋਲ ਪਰਚੀ ਕਟਵਾਏ ਦੂਜੇ ਰਸਤੇ ਤੋਂ ਕੱਡਿਆਂ ਹੈ।

ਕਿਸਾਨਾਂ ਨੇ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਖੇਤੀਬਾੜੀ ਕਾਨੂੰਨ ਰੱਦ ਨਹੀ ਕਰਦੀ ਉਦੋਂ ਤੱਕ ਟੋਲ ਪਲਾਜ਼ਾ ਤੋਂ ਰਾਹਗੀਰਾਂ ਦੀਆਂ ਗੱਡੀਆਂ ਨੂੰ ਬਿਨ੍ਹਾਂ ਪਰਚੀ ਕਟਵਾਏ ਜਾਣ ਦਿੱਤਾ ਜਾਵੇਗਾ।

ਅਨਿਲ ਵਿੱਜ ਦੀ ਦੋ ਟੁੱਕ, ਪ੍ਰਦਰਸ਼ਨ ਕਰਨ ਆਏ ਰਾਹੁਲ ਗਾਂਧੀ ਨੂੰ ਹਰਿਆਣਾ ਵੜਨ ਨਹੀਂ ਦੇਵਾਂਗੇ

ਟੋਲ ਮੈਨੇਜਰ ਰਾਹੁਲ ਕੁਮਾਰ ਨੇ ਦੱਸਿਆ ਕਿ ਸਵੇਰੇ 11 ਵਜੇ ਤੋਂ ਕਿਸਾਨਾਂ ਨੇ ਟੋਲ ਪਲਾਜ਼ਾ 'ਤੇ ਧਰਨਾ ਲਾਇਆ ਹੋਇਆ ਹੈ। ਹਜ਼ਾਰਾਂ ਗੱਡੀਆਂ ਬਿਨ੍ਹਾਂ ਟੋਲ ਪਰਚੀ ਕਟਵਾਏ ਕਿਸਾਨਾਂ ਨੇ ਕੱਢ ਦਿੱਤੀਆਂ ਹਨ ਜਿਸ ਕਰਕੇ ਟੋਲ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ