ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬਿਆਨ ਦਿੱਤਾ ਸੀ ਕਿ ਰਾਹੁਲ ਗਾਂਧੀ ਨੂੰ ਹਰਿਆਣਾ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵਾਲ ਚੁੱਕਿਆ ਸੀ ਕਿ ਹਰਿਆਣਾ 'ਚ ਜੰਗਲ ਰਾਜ ਹੈ ਕੀ ਜੋ ਕਿਸੇ ਨੂੰ ਹਰਿਆਣਾ 'ਚ ਨਹੀਂ ਵੜਨ ਦਿੱਤਾ ਜਾਵੇਗਾ। ਹੁਣ ਇਸ 'ਤੇ ਇਕ ਵਾਰ ਫਿਰ ਤੋਂ ਅਨਿਲ ਵਿੱਜ ਨੇ ਜਵਾਬ ਦਿੰਦਿਆਂ ਕਿਹਾ ਹਰਿਆਣਾ 'ਚ ਸਹੀ ਮਾਇਨਿਆਂ 'ਚ ਰਾਜ ਹੈ।


ਰਿਲਾਇੰਸ ਪੈਟਰੋਲ ਪੰਪਾਂ ਬਾਰੇ ਕਿਸਾਨ ਲੀਡਰਾਂ ਦੀ ਕਿਸਾਨਾਂ ਨੂੰ ਇਹ ਅਪੀਲ


ਉਨ੍ਹਾਂ ਕਿਹਾ 'ਰਾਹੁਲ ਗਾਂਧੀ ਖੁਦ ਹਰਿਆਣਾ ਆਉਣਾ ਚਾਹੁੰਦੇ ਹਨ ਤਾਂ ਹਜ਼ਾਰ ਵਾਰ ਆਉਣ ਕੋਈ ਇਤਰਾਜ਼ ਨਹੀਂ। ਪਰ ਜੇਕਰ ਉਹ ਪੰਜਾਬ ਤੋਂ ਕਈ ਜਲੂਸ ਲੈਕੇ ਹਰਿਆਣਾ 'ਚ ਦਾਖਲ ਹੋਣਾ ਚਾਹੁੰਦੇ ਹਨ ਅਤੇ ਹਰਿਆਣਾ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ ਜਾਵੇਗਾ।'


ਹਾਥਰਸ ਕਾਂਡ: ਯੋਗੇਂਦਰ ਯਾਦਵ ਨੇ ਕਿਹਾ ਜੇਕਰ ਲੜਕੀ ਦਲਿਤ ਨਾ ਹੁੰਦੀ ਤਾਂ ਅਜਿਹਾ ਨਾ ਹੁੰਦਾ


ਬੀਜੇਪੀ ਦੀ ਦੋ ਟੁੱਕ, ਪੰਜਾਬ 'ਚ ਲੜਾਂਗੇ 117 ਸੀਟਾਂ 'ਤੇ ਚੋਣ

ਉਨ੍ਹਾਂ ਕਿਹਾ 'ਕੋਰੋਨਾ ਕਾਲ ਚੱਲ ਰਿਹਾ ਹੈ। ਡਿਜ਼ਾਸਟਰ ਐਕਟ ਲਾਗੂ ਹੈ। 100 ਤੋਂ ਜ਼ਿਆਦਾ ਲੋਕ ਇਕੱਠੇ ਨਹੀਂ ਹੋ ਸਕਦੇ। ਇਸ ਤੋਂ ਪਹਿਲਾਂ ਦੋ ਵਾਰ ਹਰਿਆਣਾ 'ਚ ਦਾਖਲ ਹੋਣ ਦੀ ਕੋਸ਼ਿਸ਼ ਹੋ ਚੁੱਕੀ ਹੈ। ਉਨ੍ਹਾਂ ਨੂੰ ਹਰਿਆਣਾ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਕਾਨੂੰਨ ਸਾਰਿਆਂ ਲਈ ਇਕੋ ਜਿਹੇ ਹਨ। ਅਜਿਹਾ ਨਹੀਂ ਹੈ ਕਿ ਆਮ ਆਦਮੀ ਲਈ ਕਾਨੂੰਨ ਵੱਖ ਹੈ ਤੇ ਰਾਹੁਲ ਗਾਂਧੀ ਲਈ ਵੱਖ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ