ਚੰਡੀਗੜ੍ਹ: ਕਿਸਾਨਾਂ ਨੇ ਕੇਂਦਰ ਵਲੋਂ ਲਿਆਂਦੇ ਖੇਤੀ ਕਾਨੂੰਨਾਂ ਕਰਕੇ ਪੰਜਾਬ ਦੇ ਕਿਸਾਨਾਂ 'ਚ ਕਾਫ਼ੀ ਨਾਰਾਜ਼ਗੀ ਹੈ। ਕਿਸਾਨਾਂ 2020 ਸਤੰਬਰ ਤੋਂ ਹੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ 100 ਦਿਨਾਂ ਤੋਂ ਵਧ ਸਮੇਂ ਤੋਂ ਵਖ-ਵਖ ਸੂਬਿਆਂ ਦੇ ਕਿਸਾਨ ਦਿੱਲੀਆਂ ਦੀਆਂ ਸਰਹੱਦਾਂ 'ਤੇ ਬੈਠੇ ਹਨ। ਇਸੇ ਦੌਰਾਨ ਪੰਜਾਬ 'ਚ ਵੱਕ-ਵੱਖ ਥਾਂਵਾਂ 'ਤੇ ਗੁਸਾਏ ਕਿਸਾਨਾਂ ਵਲੋਂ ਰਿਲਾਇੰਸ ਕੰਪਨੀ ਦੇ ਜੀਓ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ।


ਦੱਸ ਦਈਏ ਕਿ ਰਿਲਾਇੰਸ ਵੱਲੋਂ ਜੀਓ ਦੇ ਟਾਵਰ ਨੂੰ ਹੋਣ ਵਾਲੇ ਨੁਕਸਾਨ ਬਾਰੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ’ਤੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੱਤਾ ਹੈ ਅਤੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਪੁਲਿਸ ਨੇ 12 ਐਫਆਈਆਰਜ਼ ਅਤੇ 273 ਡੀਡੀਆਰਜ਼ 'ਤੇ ਕਾਰਵਾਈ ਕੀਤੀ ਹੈ ਅਤੇ ਕੰਪਨੀ ਦੇ ਸਾਰੇ ਟਾਵਰ ਚਾਲੂ ਹਨ।


ਪੰਜਾਬ ਸਰਕਾਰ ਵਲੋਂ ਆਈ ਜੀ (ਲਾਅ ਐਂਡ ਆਰਡਰ) ਏਕੇ ਪਾਂਡੇ ਨੇ ਹਾਈ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਸੂਬੇ ਵਿਚ ਮੋਬਾਈਲ ਕੰਪਨੀਆਂ ਦੇ 21306 ਟਾਵਰ ਹਨ। ਇਨ੍ਹਾਂ ਚੋਂ 4850 ਟਾਵਰ ਰਿਲਾਇੰਸ ਜਿਓ ਨਾਲ ਸਬੰਧਤ ਹਨ ਅਤੇ 4050 ਹੋਰ ਟਾਵਰਾਂ ਦਾ ਆਪਣਾ ਐਂਟੀਨਾ ਹੈ, ਇਸ ਤਰ੍ਹਾਂ ਕੰਪਨੀ ਦੇ ਕੁੱਲ 8900 ਟਾਵਰਾਂ ਚੋਂ 803 ਟਾਵਰ ਖ਼ਰਾਬ ਹੋਏ। ਇਸ ਕਾਰਨ ਹੋਰ 688 ਟਾਵਰ ਵੀ ਪ੍ਰਭਾਵਿਤ ਹੋਏ। ਪਰ ਹੁਣ ਲਗਭਗ ਸਾਰੇ ਹੀ ਕਾਰਜਸ਼ੀਲ ਹਨ।


ਪੁਲਿਸ ਨੂੰ ਨੁਕਸਾਨ ਹੋਣ ਦੀ ਜਾਣਕਾਰੀ ਮਿਲਦਿਆਂ ਹੀ ਤੁਰੰਤ ਕਾਰਵਾਈ ਕੀਤੀ ਗਈ। ਇਸ ਜਾਣਕਾਰੀ ਨੂੰ ਰਿਕਾਰਡ ਵਿਚ ਲੈਂਦੇ ਹੋਏ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਦਾਇਰ ਕੀਤੀ ਗਈ ਪਟੀਸ਼ਨ ਵਿੱਚ ਰਿਲਾਇੰਸ ਇੰਡਸਟਰੀ ਲਿਮਟਿਡ ਨੇ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਗੁੰਮਰਾਹ ਕਰਨ ਵਾਲੇ ਤੱਤ ਉਨ੍ਹਾਂ ਦੀ ਕੰਪਨੀ ਖ਼ਿਲਾਫ਼ ਕਿਸਾਨ ਅੰਦੋਲਨ ਦੌਰਾਨ ਗੁੰਮਰਾਹਕੁੰਨ ਪ੍ਰਚਾਰ ਕਰ ਉਨ੍ਹਾਂ ਦੇ ਅਕਸ ਨੂੰ ਵਿਗਾੜ ਰਹੇ ਹਨ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਨਾਜਾਇਜ਼ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।


ਇਹ ਵੀ ਪੜ੍ਹੋ: Holi 2021 Date: ਜਾਣ ਕਦੋਂ ਹੈ ਹੋਲੀ? ਕੀ ਹੈ ਹੋਲੀਕਾ ਦਾਹਨ ਦਾ ਸ਼ੁਭ ਸਮਾਂ ਅਤੇ ਕੀ ਹੈ ਇਸ ਦਾ ਮਹੱਤਵ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904